08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਹੀਂ ਸ਼ੁਰੂ ਹੋ ਸਕੀ ਰਾਓ ਕੇ ਹਿਠਾੜ ਤੋਂ ਮੱਤੜ ਉਤਾੜ ਸੜਕ ਦੀ ਮੁਰੰਮਤ

ਅਜੀਤ ਡੈਸਕ 01-05-2026
ਮਮਦੋਟ, 30 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਸੂਬੇ ਦੀ ਆਪ ਸਰਕਾਰ ਦੁਆਰਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਵਿਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਣ ਦੇ ਬਾਵਜੂਦ ਵੀ ਕਮੀਨੀ ਹਕੀਕਤ ਇਸ ਦੇ ਉਲਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਮਮਦੋਟ ਬਲਾਕ ਦੀ ਬਾਰਡਰ ਪੱਟੀ ਦੇ ਪਿੰਡਾਂ ਵਿਚ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਰਾਓ ਕੇ ਹਿਠਾੜ ਤੋਂ ਪਿੰਡ ਮੱਤੜ ਉਤਾੜ ਦੀ ਇਕ ਸੜਕ ਦਾ ਉਕਤ ਪਿੰਡਾਂ ਦੇ ਵਸਨੀਕ ਲੋਕਾਂ ਨੇ ਦੱਸਿਆ ਕਿ ਇਸ ਕਰੀਬ ਢਾਈ-ਤਿੰਨ ਕਿੱਲੋਮੀਟਰ ਸੜਕ ਦੇ ਟੋਟੇ ਵਿਚ ਪਿਛਲੇ ਲੰਬੇ ਸਮੇਂ ਤੋਂ ਟੋਏ ਪੈਣ ਅਤੇ ਥਾਂ-ਥਾਂ ਤੋਂ ਟੱੁਟ-ਭੱਜ ਹੋਣ ਕਾਰਨ ਸੜਕ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ | ਜਿਸ ਕਾਰਨ ਇੱਥੋਂ ਰੋਜ਼ਾਨਾ ਲੰਘਦੇ ਸਕੂਲੀ ਬੱਚਿਆਂ ਅਤੇ ਹੋਰਨਾਂ ਰਾਹਗੀਰਾਂ ਨੂੰ ਵੀ ਵੱਡੀ ਦਿੱਕਤ ਸਹਿਣੀ ਪੈਂਦੀ ਹੈ | ਜ਼ਿਕਰਯੋਗ ਹੈ ਕਿ ਇਸ ਰਸਤੇ ਰਾਹੀ ਕਰੀਬ ਇਕ ਦਰਜਨ ਪਿੰਡਾ ਦੇ ਲੋਕ ਆਪਣੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਲਈ ਕਸਬਾ ਮਮਦੋਟ ਵਿਖੇ ਆਉਦੇ-ਜਾਦੇ ਹਨ | ਜਿਨ੍ਹਾਂ ਲਈ ਇਸ ਸੜਕ ਦੀ ਮਾੜੀ ਹਾਲਤ ਸਮੇਂ ਅਤੇ ਪੈਸੇ ਦੀ ਬਰਬਾਦੀ ਸਾਬਤ ਹੋ ਰਹੀ ਹੈ | ਪਿੰਡ ਮੱਤੜ ਉਤਾੜ ਦੇ ਵਸਨੀਕ ਗੁਰਪ੍ਰੀਤ ਸਿੰਘ ਗੋਰਾ, ਬਚਣ ਸਿੰਘ, ਲਖਵਿੰਦਰ ਸਿੰਘ, ਦਰਸ਼ਨ ਸਿੰਘ, ਹਰਮੇਸ਼ ਸਿੰਘ ਅਤੇ ਸੁੱਖਾ ਸਿੰਘ ਨੇ ਦੱਸਿਆ ਉਕਤ ਸੜਕ ਦੀ ਮੁਰੰਮਤ ਲਈ ਸਰਕਾਰੀ ਟੈਂਡਰ ਹੋਣ ਦੇ ਬਾਵਜੂਦ ਵੀ ਸਬੰਧਿਤ ਠੇਕੇਦਾਰ ਵਲੋਂ ਕੰਮ ਸ਼ੁਰੂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਭਾਗ ਵਲੋਂ ਠੇਕੇਦਾਰ ਨੂੰ ਕੁੱਝ ਹਿੱਸਾ ਪੈਸੇ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਅਤੇ ਦੂਸਰੇ ਪਾਸੇ ਉਨ੍ਹਾਂ ਵਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਮਹਿਕਮੇ ਦੇ ਅਧਿਕਾਰੀਆਂ ਦੁਆਰਾ ਠੇਕੇਦਾਰ ਖ਼ਿਲਾਫ਼ ਕੋਈ ਕਾਰਵਾਈ ਕਰਨ ਜਾ ਸੜਕ ਦਾ ਕੰਮ ਚਾਲੂ ਕੋਈ ਅਮਲ ਨਹੀਂ ਕੀਤਾ ਜਾ ਰਿਹਾ | ਇਸ ਬਾਬਤ ਸੰਪਰਕ ਕਰਨ 'ਤੇ ਵਿਭਾਗੀ ਜੇ.ਈ.ਰਜਨੀਸ਼ ਸਹਿਗਲ ਨੇ ਦੱਸਿਆ ਕਿ ਉਕਤ ਠੇਕੇਦਾਰ ਨੂੰ ਨੋਟਿਸ ਕੱਢਿਆ ਜਾ ਚੁੱਕਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸੜਕ ਦੇ ਕੰਮ ਲਈ ਪਿਛਲਾ ਟੈਂਡਰ ਰੱਦ ਕਰਕੇ ਨਵਾਂ ਜਾਰੀ ਕੀਤੇ ਜਾਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂਆਂ ਦੀ ਬੈਠਕ ਅਗਲੀ ਖ਼ਬਰ ਪਿੰਡ ਠੱਠਾ ਵਿਖੇ ਬਲਬੀਰ ਸਿੰਘ ਪੰਨੂੰ ਤੇ ਗੁਰਪ੍ਰੀਤ ਕੌਰ ਵਲੋਂ ਮਾਨ ਸਰਕਾਰ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਪ੍ਰਚਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।