ਜ਼ੀਰਾ,30 ਅਪ੍ਰੈਲ (ਰਜਨੀਸ਼ ਕਥੂਰੀਆ/ ਪ੍ਰਤਾਪ ਸਿੰਘ ਹੀਰਾ/ਹਰਜੀਤ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਬਿਜਲੀ ਦੇ ਲਗਾਏ ਜਾ ਰਹੇ ਅਣ ਐਲਾਨੇ ਕੱਟਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਐਕਸੀਅਨ ਪਾਵਰ ਕਾਮ ਦਫਤਰ ਜ਼ੀਰਾ ਅੱਗੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਬਿਜਲੀ ਸਰ ਪਲੱਸ ਕਰ ਦਿੱਤੀ ਸੀ, ਪਰ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਖ਼ੁਆਰ ਕਰਨ ਵਾਸਤੇ ਲੰਮੇ-ਲੰਮੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ | ਉਹਨਾਂ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਜਦੋਂ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਵਲੋਂ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਰਾਤ ਸਮੇਂ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਤਾਂ ਬਿਜਲੀ ਬੋਰਡ ਵੱਲੋਂ ਬਿਜਲੀ ਦੇ ਕੱਟ ਲਗਾ ਦਿੱਤੇ ਜਾਂਦੇ ਹਨ | ਉਹਨਾਂ ਕਿਹਾ ਕਿ ਜਦੋਂ ਆਮ ਲੋਕਾਂ ਵਲੋਂ ਬਿਜਲੀ ਦਫ਼ਤਰਾਂ ਵਿਚ ਲਗਾਏ ਗਏ ਕੱਟਾਂ ਬਾਰੇ ਜਾਣਕਾਰੀ ਲੈਣ ਲਈ ਫੋਨ ਕੀਤੇ ਜਾਂਦੇ ਹਨ ਤਾਂ ਕਿਸੇ ਵੀ ਅਧਿਕਾਰੀ ਵਲੋਂ ਫੋਨ ਨਹੀਂ ਚੁੱਕੇ ਜਾਂਦੇ | ਜਿਸ ਕਰਕੇ ਪਿਛਲੇ ਕੁਝ ਸਮੇਂ ਦੌਰਾਨ ਕਿਸਾਨਾਂ ਨੂੰ ਕਈ ਥਾਵਾਂ ਤੇ ਬਿਜਲੀ ਗਰਿੱਡਾਂ ਦਾ ਘਿਰਾਓ ਵੀ ਕਰਨਾ ਪਿਆ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਲੋਕਾਂ ਦੇ ਸਬਰ ਨੂੰ ਪਰਖਣ ਦੀ ਬਜਾਏ ਪਾਵਰਕਾਮ ਬਿਜਲੀ ਦੇ ਕੱਟ ਲਾਉਣੇ ਤੁਰੰਤ ਬੰਦ ਕਰੇ | ਇਸ ਮੌਕੇ ਤੇ ਹੋਰ ਵੀ ਅਕਾਲੀ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਦੀ ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧਾਂ ਦੀ ਆਲੋਚਨਾ ਕੀਤੀ | ਇਸ ਮੌਕੇ ਤੇ ਸੁਖਵਿੰਦਰ ਸਿੰਘ ਜੌੜਾ, ਕੁਲਦੀਪ ਸਿੰਘ ਬੰਬ ਸਰਕਲ ਪ੍ਰਧਾਨ,ਜਸਵੰਤ ਸਿੰਘ ਸੋਭਾ ਸਰਕਲ ਪ੍ਰਧਾਨ, ਨਛੱਤਰ ਸਿੰਘ ਸੰਧੂ, ਗੁਰਬਖ਼ਸ਼ ਸਿੰਘ ਰਟੌਲ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਭੁੱਲਰ,ਸੁਖਮੰਦਰ ਸਿੰਘ ਸ਼ੂਸ਼ਕ ਸਰਕਲ ਪ੍ਰਧਾਨ, ਸਾਰਜ ਸਿੰਘ ਸਰਕਲ ਪ੍ਰਧਾਨ,ਆਸਾ ਸਿੰਘ ਸਰਕਲ ਪ੍ਰਧਾਨ, ਹਰਜਿੰਦਰ ਸਿੰਘ, ਮਹਿੰਦਰ ਸਿੰਘ ਲਹਿਰਾ,ਸਰਬਜੀਤ ਸਿੰਘ ਬੂਹ,ਬਹਾਦਰ ਸਿੰਘ ਹਰਦਾਸਾ,ਜਸਪਾਲ ਸਿੰਘ ਸਾਬਕਾ ਸਰਪੰਚ ਤਲਵੰਡੀ ਨਿਪਾਲਾਂ, ,ਅਮਰਜੀਤ ਸਿੰਘ ਘੁੰਮਣ, ਪਰੀਕਸ਼ਿਤ ਝੱਟਾ, ਤਜਿੰਦਰ ਸਿੰਘ, ਦਰਪਣ ਦੀਪ ਸਿੰਘ,ਖੜਕ ਸਿੰਘ, ਸੁਖਵੰਤ ਸਿੰਘ ਮੱਲਾਂਵਾਲਾ, ਹਰਪਾਲ ਸਿੰਘ,ਕੁਲਦੀਪ ਡੋਗਰਾ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਗੋਗੋਆਣੀ,ਹਰਜਿੰਦਰ ਸਿੰਘ ਸਰਪੰਚ, ਡਾ. ਸੁਖਦੇਵ ਸਿੰਘ,ਚਮਕੌਰ ਸਿੰਘ, ਹਰਦਿਆਲ ਸਿੰਘ ਅਲੀਪੁਰ, ਹਰਜੀਤ ਸਿੰਘ ਮੱਲੋਕੇ, ਅਜੀਤ ਸਿੰਘ, ਗੁਰਧਿਆਨ ਸਿੰਘ ਸਨੇਰ, ਰਿੰਪੀ ਜੌਹਲ, ਕਸ਼ਮੀਰ ਸਿੰਘ,ਤੀਰਥ ਸਿੰਘ, ਲਛਮਣ ਸਿੰਘ, ਜੱਗਾ ਸਿੰਘ ਨੰਗਲ,ਅਮਰਜੀਤ ਸਿੰਘ ਨਿਹਾਲ ਕੇ,ਗੁਰਸੇਵਕ ਸਿੰਘ ਬਸਤੀ ਗਰੀਬ ਸਿੰਘ,ਸੁਖਚੈਨ ਸਿੰਘ ਭੂਤੀ ਵਾਲਾ, ਜੱਗਾ ਸਿੰਘ ਜੱਗੇ ਵਾਲਾ, ਫੂਲਾ ਸਿੰਘ, ਟਹਿਲ ਸਿੰਘ, ਹਿੰਮਤ ਸਿੰਘ, ਮੇਜਰ ਸਿੰਘ, ਯੂਥ ਆਗੂ ਐਡਵੋਕੇਟ ਚਿੱਤਬੀਰ ਸਿੰਘ , ਗੋਲਡੀ ਵਿਰਕਾਂ ਵਾਲੀ, ਜਤਿੰਦਰ ਸਿੰਘ,ਗਗਨਦੀਪ ਸਿੰਘ ਬੂਹ,ਬਲਰਾਜ ਸ਼ਰਮਾ, ਹਰਪ੍ਰੀਤ ਸਿੰਘ, ਹਰਦੇਵ ਸਿੰਘ, ਗੁਰਸ਼ਰਨ ਸਿੰਘ, ਜਸਕਰਨਜੀਤ ਸਿੰਘ ਫ਼ੇਮੀ ਵਾਲਾ, ਕੰਵਲਜੀਤ ਸਿੰਘ ਪੀਰ ਮੁਹੰਮਦ, ਲਖਵਿੰਦਰ ਸਿੰਘ,ਬਲਕਾਰ ਸਿੰਘ ਕੀਮੇ ਵਾਲਾ, ਰਣਜੀਤ ਸਿੰਘ, ਮੱਸਾ ਸਿੰਘ, ਬੋਹੜ ਸਿੰਘ ਸੇਖਵਾਂ, ਦਵਿੰਦਰ ਸਿੰਘ ਪੀਹੇ ਵਾਲੀ, ਮਨਜੀਤ ਸਿੰਘ, ਜਗਮੀਤ ਸਿੰਘ ਸਾਬਕਾ ਸਰਪੰਚ ਜੋਈਆਂਵਾਲਾ,ਹਰਦੀਪ ਸਿੰਘ, ਸਰਮੇਲ ਸਿੰਘ, ਅਨੋਖ ਸਿੰਘ ਅਰਾਜੀ ਸਭਰਾਂ, ਬਲਵਿੰਦਰ ਸਿੰਘ ਮੰਝਵਾਲਾ, ਸੁਖਚੈਨ ਸਿੰਘ ਭੂਪੇ ਵਾਲਾ, ਕਾਰਜ ਸਿੰਘ,ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਮੀਂਹਾਂ ਸਿੰਘ ਵਾਲਾ ਆਦਿ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ |