ਜ਼ੀਰਾ, 30 ਅਪ੍ਰੈਲ (ਰਜਨੀਸ਼ ਕਥੂਰੀਆ)-ਸਥਾਨਕ ਸ਼ਹਿਰ ਵਿਖੇ ਇਕ ਕਰਿਆਨੇ ਦੇ ਦੁਕਾਨਦਾਰ ਵਲੋਂ ਉਧਾਰ ਸਮਾਨ ਨਾ ਦੇਣ ਤੇ ਕੁਝ ਲੜਕਿਆਂ ਨੇ ਸੱਟਾਂ ਮਾਰ ਦਿੱਤੀਆਂ | ਜਿਸ 'ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ 6 ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਸੁਖਮੰਦਰ ਸਿੰਘ ਵਾਸੀ ਘੋੜ ਮੁਹੱਲਾ ਜ਼ੀਰਾ ਨੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੱਸਿਆ ਹੈ ਕਿ ਉਸ ਦੀ ਕਰਿਆਨੇ ਦੀ ਦੁਕਾਨ ਹੈ | ਉਸ ਨੇ ਅੱਗੇ ਦੱਸਿਆ ਕਿ ਦੋਸ਼ੀਆਨ ਅਮਿਤ ਉਰਫ਼ ਗੋਪੀ ਪੁੱਤਰ ਸ਼ੰਟੀ ਵਾਸੀ ਬਸਤੀ ਮਾਛੀਆ ਜ਼ੀਰਾ, ਮੋਹਨਾ ਪੁੱਤਰ ਨਾਮਾਲੂਮ ਵਾਸੀ ਜ਼ੀਰਾ ਅਤੇ 4 ਅਣਪਛਾਤੇ ਲੜਕਿਆਂ ਨੇ ਉਸ ਪਾਸੋਂ ਉਧਾਰ ਸਿਗਰਟਾਂ ਅਤੇ ਸਟਿੰਗ ਐਨਰਜੀ ਡਰਿੰਕ ਮੰਗੇ ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਦੋਸ਼ੀਆਨ ਨੇ ਇਸ ਗੱਲ ਦੀ ਰੰਜਸ਼ ਰੱਖਦਿਆਂ ਉਸ ਨਾਲ ਝਗੜਾ ਕੀਤਾ ਅਤੇ ਸੱਟਾਂ ਮਾਰ ਦਿੱਤੀਆਂ | ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਮਨੀ ਦੇ ਬਿਆਨ ਦੇ ਆਧਾਰ 'ਤੇ ਉਕਤ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |