08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ਵਲੋਂ ਵਿਜੇ ਕੁਮਾਰ ਕੈਂਥ ਸਨਮਾਨਿਤ

ਅਜੀਤ ਡੈਸਕ 01-05-2026
ਤਲਵੰਡੀ ਭਾਈ, 30 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਉਪ ਪ੍ਰਧਾਨ ਵਿਜੇ ਕੁਮਾਰ ਕਾਇਤ ਨੂੰ ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਹੋਏ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ ਨੇ ਵਿਜੇ ਕੁਮਾਰ ਕੈਥ ਵਲੋਂ ਪਾਰਟੀ ਦੀ ਬਿਹਤਰੀ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਮਿਹਨਤ ਨਾਲ ਕਾਰਜ ਕਰਨ ਵਾਲੇ ਆਗੂ ਅਤੇ ਵਰਕਰ ਪਾਰਟੀ ਦਾ ਸਰਮਾਇਆ ਹਨ ਅਤੇ ਵਰਕਰਾਂ ਦੀ ਮਿਹਨਤ ਅਤੇ ਸਮਰਪਣ ਭਾਵਨਾ ਸਦਕਾ ਹੀ ਭਾਰਤੀ ਜਨਤਾ ਪਾਰਟੀ ਨਿੱਤ ਨਵੀਆਂ ਬੁਲੰਦੀਆਂ ਸਰ ਕਰ ਰਹੀ ਹੈ | ਇਸ ਸਮੇਂ ਉਨ੍ਹਾਂ ਅਤੇ ਹੋਰ ਆਗੂਆਂ ਵਲੋਂ ਪਾਰਟੀ ਦੇ ਚਿੰਨ੍ਹ ਵਾਲਾ ਸਰਪੱਲੂ ਦੇ ਕੇ ਸਨਮਾਨਿਤ ਕੀਤਾ ਗਿਆ ਨੂੰ ਜ਼ਿਲੇ੍ਹ ਦਾ ਲਗਾਤਾਰ ਚੌਥੀ ਵਾਰ ਜ਼ਿਲ੍ਹਾ ਮੀਤ ਪ੍ਰਧਾਨ ਲਗਾਇਆ ਗਿਆ | ਇਸ ਸਮੇਂ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜਗਰਾਜ ਸਿੰਘ ਕਟੋਰਾ, ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ, ਸਾਬਕਾ ਜ਼ਿਲ੍ਹਾ ਪ੍ਰਧਾਨ ਨਤਿੰਦਰ ਮੁਖੀਜਾ, ਸ਼ਮਸ਼ੇਰ ਸਿੰਘ ਕਾਕੜ, ਅਸ਼ਵਨੀ ਧੀਂਗੜਾ, ਸੁਰਜੀਤ ਸਿੰਘ ਸਦਰਦੀਨ, ਹਰਿੰਦਰ ਸਿੰਘ ਕੁਲ, ਲਵਪ੍ਰੀਤ ਸਿੰਘ, ਸ਼ਾਮ ਸੁੰਦਰ ਬਾਂਸਲ, ਸਾਗਰ ਨਰੂਲਾ, ਸਾਬਕਾ ਡੀ.ਐੱਸ.ਪੀ ਤਰਸੇਮ ਪਾਲ ਸ਼ਰਮਾ, ਜਸਵਿੰਦਰ ਸਿੰਘ ਭੈਲ , ਅਮਰਜੀਤ ਸਿੰਘ ਘਾਰੂ, ਸੁਰਿੰਦਰ ਪਾਲ ਸਿੰਘ ਐਡਵੋਕੇਟ, ਵਿਕਰਮਜੀਤ ਸਿੰਘ, ਅਸ਼ਵਨੀ ਗਰੋਵਰ, ਮਹਿਲਾ ਮੋਰਚਾ ਪ੍ਰਧਾਨ ਏਕਤਾ ਮੋਜਾਲ, ਕਿ੍ਸ਼ਨ ਨਰੂਲਾ, ਪੰਜਾਬ ਸਿੰਘ, ਲਵਪ੍ਰੀਤ ਸਿੰਘ, ਸੁਖਮੰਦਰ ਸਿੰਘ, ਪਵਨ ਕੁਮਾਰ ਗਰਗ, ਵਿਨੋਦ ਕੁਮਾਰ, ਜੌਹਰੀ ਯਾਦਵ, ਮੋਹਿਤ ਢਲ, ਦਵਿੰਦਰ ਕਪੂਰ ਅਤੇ ਅਭਿਸ਼ੇਕ ਪਵਨ ਮੌਜੂਦ ਸਨ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੀਟਿੰਗ ਅਗਲੀ ਖ਼ਬਰ ਉਧਾਰ ਸਾਮਾਨ ਨਾ ਦੇਣ 'ਤੇ ਦੁਕਾਨਦਾਰ ਦੇ ਮਾਰੀਆਂ ਸੱਟਾਂ, 6 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।