ਗੁਰੂਹਰਸਹਾਏ, 30 ਅਪ੍ਰੈਲ (ਕਪਿਲ ਕੰਧਾਰੀ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਦੇ ਸਮੂਹ ਮੈਂਬਰਾਂ ਦੀ ਇਕ ਮੀਟਿੰਗ ਸ਼ਹਿਰ ਦੇ ਨਿੱਜੀ ਰੈਸਟੋਰੈਂਟ ਵਿਖੇ ਪ੍ਰਧਾਨ ਬੂੜ ਚੰਦ ਬਿੰਦਰਾ ਦੀ ਅਗਵਾਈ ਹੇਠ ਕੀਤੀ ਗਈ | ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਖਾ ਦੇ ਪ੍ਰਧਾਨ ਬੂੜ ਚੰਦ ਬਿੰਦਰਾ ,ਸੈਕਟਰੀ ਮਦਨ ਮੋਹਨ ਕੰਧਾਰੀ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਉਸੇ ਤਹਿਤ ਇਸੇ ਕੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਮੂਹ ਮੈਂਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਵੱਧ ਰਹੇ ਗਰਮੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਜਲਦ ਹੀ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ | ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅੰਗਹੀਣ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਸਟੇਸ਼ਨਰੀ ਵੰਡੀ ਜਾਵੇਗੀ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸ਼ਾਖਾ ਗੁਰੂਹਰਸਹਾਏ ਵਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ | ਇਸ ਮੌਕੇ ਸੈਕਟਰੀ ਮਦਨ ਮੋਹਨ ਕੰਧਾਰੀ, ਪਵਨ ਕੰਧਾਰੀ,ਰਵੀ ਗੁਪਤਾ, ਅਸ਼ੋਕ ਮੋਂਗਾ, ਸੰਦੀਪ ਮਦਾਨ, ਮਨੀਸ਼ ਸਹਿਗਲ, ਮਨੋਜ ਛਾਬੜਾ, ਵਿਪਨ ਲੋਟਾ, ਅਨੋਖ ਭੌਲੋਵਾਲਿਆ, ਰਾਜੇਸ਼ ਪੁੱਗਲ, ਕੋਮਲ ਸ਼ਰਮਾ, ਧਰਮਪਾਲ ਗੁਲ੍ਹਾਟੀ, ਉਮੇਸ਼ ਕੁਮਾਰ ਆਦਿ ਮੈਂਬਰ ਹਾਜ਼ਰ ਸਨ |