07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬਿਜਲੀ ਕੱਟਾਂ ਵਿਰੁੱਧ ਅਕਾਲੀ ਦਲ ਵਲੋਂ ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਦਰਸ਼ਨ

ਅਜੀਤ ਡੈਸਕ 01-05-2026
ਗੁਰੂਹਰਸਹਾਏ, 30 ਅਪ੍ਰੈਲ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ)-ਪੰਜਾਬ ਅੰਦਰ ਬੇਲੋੜੇ ਤੇ ਘੰਟਿਆਂ ਬੱਧੀ ਲਾਏ ਜਾ ਰਹੇ ਬਿਜਲੀ ਕੱਟਾ ਨੂੰ ਲੈ ਕੇ ਜਿੱਥੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਉੱਥੇ ਹੀ ਸਰਕਾਰ ਦੀ ਇਸ ਨਾਲਾਇਕੀ ਵਿਰੁੱਧ ਲੋਕਾਂ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਐਲਾਨ ਮੁਤਾਬਿਕ ਹਲਕਾ ਗੁਰੂਹਰਸਹਾਏ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਅੱਜ ਗੁਰੂਹਰਸਹਾਏ ਵਿਖੇ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਵਰਕਰਾਂ ਸਮੇਤ ਵੱਡੀ ਗਿਣਤੀ 'ਚ ਲੋਕ ਇਕੱਤਰ ਹੋਏ | ਇਸ ਸਬੰਧੀ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਆਮ ਆਦਮੀ ਦੀ ਸਰਕਾਰ ਨੇ ਸਖ਼ਤ ਗਰਮੀ ਦੌਰਾਨ ਪਿੰਡਾਂ ਸਮੇਤ ਸ਼ਹਿਰਾਂ ਨੂੰ ਪੂਰੀ ਬਿਜਲੀ ਨਾ ਦੇ ਕੇ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਕਿਉਂਕਿ ਉੱਪਰੋਂ ਸਖ਼ਤ ਗਰਮੀ ਪੈ ਰਹੀ ਹੈ ਅਤੇ ਇੱਧਰੋਂ ਲੰਮੇ ਲੰਮੇ ਬੇਲੋੜੇ ਕੱਟ ਲਾਏ ਜਾ ਰਹੇ ਹਨ | ਜਿਸ ਨੂੰ ਲੈ ਕੇ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਫ਼ੈਸਲੇ ਅਨੁਸਾਰ ਗੁਰੂਹਰਸਹਾਏ ਵਿਖੇ ਇਹ ਧਰਨਾ ਰੋਸ ਮੁਜ਼ਾਹਰਾ ਕੀਤਾ ਗਿਆ | ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਨੂੰ ਬਿਜਲੀ ਪੱਖੋਂ ਸਰਪ੍ਰਸਤ ਸੂਬਾ ਬਣਾਇਆ ਗਿਆ ਸੀ | ਬਿਜਲੀ ਵਾਧੂ ਕਰਨ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕੋਈ ਪ੍ਰੋਜੈਕਟ ਨਹੀਂ ਲਾਇਆ, ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ,ਪਰ ਅਕਾਲੀ ਦਲ ਵਲੋਂ ਵਾਧੂ ਬਿਜਲੀ ਪੈਦਾ ਕਰਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਿਜਲੀ ਨਾ ਦੇ ਕੇ ਆਮ ਲੋਕਾਂ, ਦੁਕਾਨਦਾਰਾਂ, ਵਰਕਸ਼ਾਪਾਂ, ਇੰਡਸਟਰੀਜ਼ ਅਤੇ ਜਿਨ੍ਹਾਂ ਦੁਕਾਨਦਾਰਾਂ ਦੀ ਰੋਜੀ ਰੋਟੀ ਬਿਜਲੀ ਦੇ ਕੰਮਾਂ ਨਾਲ ਚਲਦੀ ਉਹਨਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ | ਜਿਸ ਦਾ ਨੁਕਸਾਨ ਹਰ ਵਿਅਕਤੀ ਨੂੰ ਹੋਇਆ ਹੈ | ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਸੇ ਵੀ ਵਰਗ ਨੂੰ ਕੋਈ ਘਾਟ ਨਹੀਂ ਰਹੀ ਪਹਿਲ ਦੇ ਅਧਾਰ ਲੋਕਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਗਈਆਂ ਅਤੇ ਪਿੰਡ ਸ਼ਹਿਰ ਵਿਕਾਸ ਦੇ ਕੰਮ ਕਰਵਾਏ, ਪਰ ਮੌਜੂਦਾ ਸਰਕਾਰ ਸਮੇਂ ਵਿਕਾਸ ਕਾਰਜ ਠੱਪ ਪਏ ਹਨ,ਆਏ ਦਿਨ ਗੋਲੀਆਂ ਚੱਲ ਰਹੀਆਂ ਹਨ ਸਰਕਾਰ ਦੇ ਵਿਧਾਇਕ, ਮੰਤਰੀ ਅਤੇ ਦਿਲੀ ਦੇ ਲੋਕ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟ ਰਹੇ ਜਿਨ੍ਹਾਂ ਕਰਕੇ ਪੰਜਾਬ ਹਰ ਪੱਖੋਂ ਪੱਛੜਦਾ ਨਜ਼ਰ ਆ ਰਿਹਾ ਹੈ | ਇਸ ਮੌਕੇ ਜਥੇਦਾਰ ਦਰਸ਼ਨ ਸਿੰਘ ਮੋਠਾਂ ਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਸੇਵਕ ਸਿੰਘ ਕੈਸ਼ ਮਾਨ,ਗੁਰਬਾਜ਼ ਸਿੰਘ ਦੁਸਾਂਝ, ਪ੍ਰੀਤਮ ਸਿੰਘ ਬਾਠ, ਕਾਕਾ ਸੇਖੋਂ, ਜਸਵਿੰਦਰ ਸਿੰਘ ਬਾਘੂ ਵਾਲਾ, ਹਰਿੰਦਰ ਸਿੰਘ ਜੀਵਾਂ ਅਰਾਈਾ, ਅਸ਼ੋਕ ਸੇਖੜਾ, ਸੁਖਬੀਰ ਸਿੰਘ ਖੋਸਾ,ਗੁਰਦਾਸ ਸਿੰਘ ਮੰਗੇਵਾਲੀ, ਗੁਰਸੇਵਕ ਸਿੰਘ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਹੈਪੀ ਭੰਡਾਰੀ,ਮੇਜਰ ਸਿੰਘ ਸੋਢੀ ਵਾਲਾ, ਸੁਖਚੈਨ ਸਿੰਘ ਸੇਖੋਂ, ਸੰਤੋਖ ਸਿੰਘ ਸ਼ਰੀਹ ਵਾਲਾ ਨਿਸ਼ਾਨ ਸਿੰਘ ਝਾੜੀ ਵਾਲਾ, ਸੁਖਵੰਤ ਸਿੰਘ ਮਿੱਠੂ, ਹਰਪਾਲ ਸਿੰਘ ਬੇਦੀ, ਲਖਵੀਰ ਸਿੰਘ ਝੋਕ,ਤਿਲਕ ਰਾਜ ਗੋਲੂ ਕਾ ਮੋੜ, ਧਰਮਜੀਤ ਸਿੰਘ, ਪ੍ਰੇਮ ਸਚਦੇਵਾ, ਜਸਪਾਲ ਸਿੰਘ ਲੱਖੋ ਕੇ,ਜਰਨੈਲ ਸਿੰਘ ਟਾਹਲੀ ਵਾਲਾ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਕਸ਼ਮੀਰ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਅਤੇ ਅਕਾਲੀ ਵਰਕਰ ਸਨ | ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ ਅਤੇ ਅਕਾਲੀ ਦਲ ਵਲੋਂ ਦਿੱਤੀਆਂ ਸਹੂਲਤਾਂ ਪ੍ਰਤੀ ਚਾਣਨਾ ਪਾਇਆ | ਇਕੱਠ ਦੋਰਾਨ ਲੋਕਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਬੁਲਾਰਿਆਂ ਨੇ ਕਿੱਕਲੀਆਂ ਜਾਂ ਚੁਟਕਲੇ ਸੁਣਾ ਲੋਕਾਂ ਦਾ ਮਨੋਰੰਜਨ ਕੀਤਾ ਜਾ ਸਕਦਾ ਪਰ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਸਕਦੀਆਂ | ਹੁਣ ਮੌਕਾ ਹੈ ਕਿ ਦਿੱਲੀ ਦੀਆਂ ਪਾਰਟੀਆਂ ਨੂੰ ਚੱਲਦਾ ਕਰਕੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਕਿਉਂਕਿ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਹਿਤੈਸ਼ੀ ਲੀਡਰ ਹੈ |
ਪਿਛਲੀ ਖ਼ਬਰ ਪਿਛਲੇ ਪੰਜ ਸਾਲਾਂ ਤੋਂ ਝੋਨੇ 'ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਜ਼ਮੀਨ 'ਚ ਕਰ ਰਿਹਾ ਜਜ਼ਬ ਕਿਸਾਨ ਅਮਨ... ਅਗਲੀ ਖ਼ਬਰ ਜੇ.ਈ.ਈ. ਪ੍ਰੀਖਿਆ ਪਾਸ ਕਰਨ ਵਾਲੇ ਫਿਰੋਜ਼ਪੁਰ ਦੇ 34 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੁੱਖ ਮੰਤਰੀ ਵਲੋਂ ਸਨਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।