05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਤੇ 'ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਮਨਾਇਆ ਮਜ਼ਦੂਰ ਦਿਹਾੜਾ

ਅਜੀਤ ਡੈਸਕ 02-05-2026
ਫ਼ਿਰੋਜ਼ਪੁਰ, 1 ਮਈ (ਕੁਲਬੀਰ ਸਿੰਘ ਸੋਢੀ)-ਦੇਸ਼ ਭਰ ਵਿਚ ਕਿਰਤੀ ਸਮਾਜ ਤੇ ਮਜ਼ਦੂਰਾਂ ਵਲੋਂ 1 ਮਈ ਨੂੰ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ | ਇਸੇ ਲੜੀ ਦੇ ਚੱਲਦੇ ਵਣ ਵਿਭਾਗ ਦੇ ਮੰਡਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿਲ ਸਿੰਘ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੰਡਲ ਪ੍ਰਧਾਨ ਮਿਹਰ ਸਿੰਘ ਦੀ ਅਗਵਾਈ ਵਿਚ ਮਜ਼ਦੂਰ ਦਿਹਾੜਾ ਮਨਾਇਆ ਗਿਆ | ਇਸ ਦÏਰਾਨ ਹਾਜ਼ਰ ਸਾਥੀਆਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ | ਆਗੂ ਮਹਿਲ ਸਿੰਘ ਨੇ ਦੱਸਿਆ ਕਿ 1 ਮਈ ਜਿਸ ਨੂੰ ਮਈ ਦਿਵਸ ਜਾਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਜਾਣਿਆ ਜਾਂਦਾ ਹੈ, ਜੋ ਮਿਹਨਤਕਸ਼ ਕਾਮਿਆਂ ਦੇ ਸੰਘਰਸ਼ ਅਤੇ ਬਲੀਦਾਨ ਨੂੰ ਸਮਰਪਿਤ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਦੀ ਸ਼ੁਰੂਆਤ 1 ਮਈ 1886 ਨੂੰ ਅਮਰੀਕਾ ਵਿਚ ਮਜ਼ਦੂਰਾਂ ਵਲੋਂ ਕੰਮ ਦੇ ਘੰਟੇ 15 ਤੋਂ ਘਟਾ ਕੇ 8 ਕਰਨ ਦੀ ਮੰਗ ਨਾਲ ਹੋਈ ਸੀ | ਜਿਸ ਦÏਰਾਨ ਪੁਲਿਸ ਗੋਲੀਬਾਰੀ ਵਿਚ ਕਈ ਮਜ਼ਦੂਰ ਸ਼ਹੀਦ ਹੋਏ | ਜਿਸ ਦੇ ਚੱਲਦੇ ਭਾਰਤ ਵਿਚ ਪਹਿਲਾ ਮਜ਼ਦੂਰ ਦਿਵਸ 1 ਮਈ 1923 ਨੂੰ ਚੇਨਈ ਵਿਚ ਮਨਾਇਆ ਗਿਆ ਸੀ | ਇਸ ਮÏਕੇ ਮੇਹਰ ਸਿੰਘ, ਮੁਖ਼ਤਿਆਰ ਸਿੰਘ, ਬਚਨ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਕੁਲਵੀਰ ਸਿੰਘ, ਸਿਮਰਜੀਤ ਸਿੰਘ, ਕਵਲਜੀਤ ਸਿੰਘ, ਵੀਰ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਹਰਨਾਮ ਸਿੰਘ, ਰੁਲੀਆ ਸਿੰਘ, ਫੰੁਮਣ ਸਿੰਘ, ਅਜੀਤ ਸਿੰਘ, ਚੰਨਾ ਸਿੰਘ, ਗੁਰਚਰਨ ਸਿੰਘ, ਤਾਰਾ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼ਦੂਰ ਦਿਵਸ ਦੇ ਪ੍ਰੋਗਰਾਮਾਂ 'ਤੇ ਲੱਖਾਂ ਖ਼ਰਚ ਦਿੰਦੀਆਂ ਸਰਕਾਰਾਂ, ਪਰ ਮਜ਼ਦੂਰਾਂ ਨੂੰ ਇਸ ਦਿਨ ਵੀ ਨਹੀਂ ਮਿਲਦੀ ਦਿਹ... ਅਗਲੀ ਖ਼ਬਰ ਕਾਂਗਰਸ ਪਾਰਟੀ ਦਿਨੋਂ-ਦਿਨ ਨਵੀਆਂ ਉਚਾਈਆਂ ਨੂੰ ਛੂਹ ਰਹੀ- ਜ਼ੀਰਾ, ਸ਼ਰਮਾ, ਸੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।