05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

ਮਈ ਦਿਵਸ ਸੰਬੰਧੀ ਮਨਾਏ ਸ਼ਹੀਦੀ ਸਮਾਗਮ ਮੌਕੇ ਮੰਚ 'ਤੇ ਸੁਸ਼ੋਭਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਸਮਾਗਮ ਵਿਚ ਸ਼ਾਮਿਲ ਜਥੇਬੰਦੀਆਂ ਦੇ ਨੁੰਮਾਇੰਦੇ | ਅਜੀਤ ਤਸਵੀਰ <br/> 02-05-2026
ਫਿਰੋਜ਼ਪੁਰ, 1 ਮਈ (ਗੁਰਿੰਦਰ ਸਿੰਘ)-ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਕੇਂਦਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਆਪਣੇ ਦਫ਼ਤਰਾਂ ਅੱਗੇ ਝੰਡੇ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਾਅਰੇ ਲਗਾਉਂਦੇ ਹੋਏ ਜਥਿਆਂ ਦੇ ਰੂਪ ਵਿਚ ਸਮਾਗਮ ਸਥਾਨ 'ਤੇ ਪਹੁੰਚੇ¢ ਸਮਾਗਮ ਵਿਚ ਪ੍ਰਧਾਨ ਸੁਭਾਸ਼ ਸ਼ਰਮਾ, ਜਨਰਲ ਸਕੱਤਰ ਰਜੀਵ ਹਾਂਡਾ, ਵਿੱਤ ਸਕੱਤਰ ਪ੍ਰਦੀਪ ਧਵਨ, ਪੈੱ੍ਰਸ ਸਕੱਤਰ ਕਿਸ਼ਨ ਚੰਦ ਜਾਗੋਵਾਲੀਆ, ਮਹਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ, ਪ੍ਰਵੀਨ ਕੁਮਾਰ, ਰਮੇਸ਼ ਠਾਕੁਰ, ਰਮੇਸ਼ ਸ਼ਰਮਾ, ਅਨਿਲ ਸੇਠੀ, ਗੁਰਦੇਵ ਸਿੱਧੂ, ਜਗਦੀਪ ਮਾਂਗਟ, ਸੁਬੇਗ ਸਿੰਘ, ਕਸ਼ਮੀਰ ਸਿੰਘ, ਨਰਿੰਦਰ ਸ਼ਰਮਾ, ਜਗਜੀਤ ਸਿੰਘ, ਪ੍ਰਤਾਪ ਸਿੰਘ ਢਿੱਲੋਂ, ਪ੍ਰਦੀਪ ਰਾਣਾ, ਨਰੇਸ਼ ਸੈਣੀ, ਸਵਿੰਦਰਪਾਲ ਕੌਰ ਅਤੇ ਕੁਲਦੀਪ ਸਿੰਘ ਆਰ.ਐਸ.ਡੀ ਕਾਲਜ ਸਮੇਤ ਹੋਰ ਆਗੂਆਂ ਨੇ ਹਾਜ਼ਰੀ ਭਰੀ | ਆਗੂਆਂ ਨੇ ਮੌਜੂਦਾ ਹਾਲਾਤਾਂ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਭਿ੍ਸ਼ਟਾਚਾਰ ਵਰਗੇ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਸਮਾਜ ਵਿਚ ਵੰਡ ਪੈਦਾ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਮਜ਼ਦੂਰ ਅਤੇ ਹੋਰ ਪੀੜਤ ਵਰਗ ਆਪਣੇ ਹੱਕਾਂ ਦੀ ਰੱਖਿਆ ਲਈ ਇਕੱਠੇ ਹੋਣ ਅਤੇ ਸਾਂਝਾ ਸੰਘਰਸ਼ ਲੜਨ, ਕਿਉਂਕਿ ਇਕੱਲੇ ਸੰਘਰਸ਼ਾਂ ਨਾਲ ਹੁਣ ਨਤੀਜੇ ਸੰਭਵ ਨਹੀਂ¢
ਪਿਛਲੀ ਖ਼ਬਰ ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਵਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਫ਼ਿਰੋਜ਼ਪੁਰ ਰੇਲ ਮੰਡਲ ਵਲੋਂ ਇਕ ਦਿਨ ਵਿਚ ਰਿਕਾਰਡ 13 ਮਾਲ ਗੱਡੀਆਂ ਦੀ ਲੋਡਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।