05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਹਾਰਾ ਕਲੱਬ ਜ਼ੀਰਾ ਵਲੋਂ ਚਲਦੀ-ਫਿਰਦੀ ਜਲ ਸੇਵਾ ਟੈਂਕੀ ਦੀ ਸ਼ੁਰੂਆਤ

ਅਜੀਤ ਡੈਸਕ 02-05-2026
ਜ਼ੀਰਾ, 1 ਮਈ (ਪ੍ਰਤਾਪ ਸਿੰਘ ਹੀਰਾ)-ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜ਼ੀਰਾ ਵਲੋਂ ਗਰਮੀਆਂ ਦੇ ਮÏਸਮ ਨੂੰ ਧਿਆਨ ਵਿਚ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਚਲਦੀ-ਫਿਰਦੀ ਪਾਣੀ ਦੀ ਟੈਂਕੀ ਦੀ ਸ਼ੁਰੂਆਤ ਕੀਤੀ ਗਈ¢ ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਮੋਤੀ ਬਾਗ਼ ਜ਼ੀਰਾ ਵਿਖੇ ਕਰਵਾਏ ਗਏ ਸਾਦੇ ਸਮਾਗਮ ਦÏਰਾਨ ਮੁੱਖ ਮਹਿਮਾਨ ਰਿਟਾਇਰਡ ਲੈਕਚਰਾਰ ਸਟੇਟ ਐਵਾਰਡੀ ਮੇਜਰ ਸਿੰਘ ਗਿੱਲ ਨੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਹਾਜ਼ਰੀ ਵਿਚ ਟੈਂਕੀ ਨੂੰ ਰਵਾਨਾ ਕੀਤਾ¢ ਇਸ ਮÏਕੇ ਭਾਈ ਗੁਰਮੁਖ ਸਿੰਘ ਗੁਰਦੁਆਰਾ ਹਰਨਾਮਸਰ ਵਾਲੇ ਵਲੋਂ ਅਰਦਾਸ ਕੀਤੀ ਗਈ | ਇਸ ਮÏਕੇ ਜਾਣਕਾਰੀ ਦਿੰਦੇ ਆ ਕਲੱਬ ਪ੍ਰਧਾਨ ਨੇ ਦੱਸਿਆ ਕਿ ਇਹ ਟੈਂਕੀ ਗਰਮੀ ਦੇ ਸੀਜ਼ਨ ਦੌਰਾਨ ਸ਼ਹਿਰ ਅਤੇ ਆਸ-ਪਾਸ ਦੇ ਵੱਖ-ਵੱਖ ਇਲਾਕਿਆਂ ਵਿਚ ਜਲ ਸੇਵਾ ਪ੍ਰਦਾਨ ਕਰੇਗੀ | ਇਸ ਦÏਰਾਨ ਸਮਾਜ ਸੇਵੀ ਸ਼੍ਰੀ ਕ੍ਰਿਸ਼ਨ ਗੋਪਾਲ ਸ਼ੰਕਰ ਆਈਸ ਫ਼ੈਕਟਰੀ ਵੀ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ, ਜੋ ਹਰ ਸਾਲ ਟੈਂਕੀ ਰਹੀ ਬਰਫ਼ ਦੀ ਸੇਵਾ ਮੁਫ਼ਤ ਪ੍ਰਦਾਨ ਕਰਦੇ ਹਨ | ਇਸ ਮÏਕੇ ਸਹਾਰਾ ਕਲੱਬ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਮੇਜਰ ਸਿੰਘ ਗਿੱਲ, ਕ੍ਰਿਸ਼ਨ ਗੋਪਾਲ ਅਤੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮਾਗਮ ਵਿਚ ਹਰਬੰਸ ਸਿੰਘ ਸ਼ੇਖ਼ਾ ਜਨਰਲ ਸਕੱਤਰ, ਗੁਰਬਖ਼ਸ਼ ਸਿੰਘ ਚੇਅਰਮੈਨ, ਹਰਪਾਲ ਸਿੰਘ ਗਿੱਲ ਵਾਈਸ ਚੇਅਰਮੈਨ, ਜਸਵਿੰਦਰਪਾਲ ਸਿੰਘ ਸੋਨੂੰ ਗੁਜਰਾਲ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਜਰਨੈਲ ਸਿੰਘ ਭੁੱਲਰ ਪ੍ਰਧਾਨ ਪ੍ਰਕਿਰਤੀ ਕਲੱਬ , ਅੰਗਰੇਜ਼ ਸਿੰਘ ਅਟਵਾਲ, ਨਛੱਤਰ ਸਿੰਘ ਸਰਪ੍ਰਸਤ, ਮਨਮੀਤ ਸਿੰਘ ਸੱਗੂ, ਹਰਜੀਤ ਸਿੰਘ ਸਚਦੇਵਾ, ਨਰਿੰਦਰ ਸਿੰਘ ਰਿਟਾਇਰਡ ਲੈਕਚਰਾਰ, ਦਲਬੀਰ ਸਿੰਘ ਜੇ.ਈ., ਡਾ. ਪਾਲ ਸਿੰਘ, ਦਲਜੀਤ ਸਿੰਘ ਬੰਬੇ ਵਾਲਾ, ਪ੍ਰਤਾਪ ਸਿੰਘ, ਚਮਕÏਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਮਲੂਕ ਸਿੰਘ ਰਿਟਾਇਰਡ ਨਾਇਬ ਤਹਿਸੀਲਦਾਰ, ਅਸ਼ੋਕ ਕੁਮਾਰ ਪਲਤਾ, ਜਗਦੇਵ ਸ਼ਰਮਾ, ਡਾ. ਕੁਲਦੀਪ ਸਿੰਘ ਕਰੀਰ, ਤਰਸੇਮ ਸਿੰਘ ਹਰਾਜ਼ ਪ੍ਰਧਾਨ ਟਰੇਡ ਯੂਨੀਅਨ , ਬਲਦੇਵ ਰਾਜ, ਰਾਜਵਿੰਦਰ ਸਿੰਘ ਮਾਨਸਾ ਸਮੇਤ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਨੇ ਮਈ ਦਿਵਸ ਮਨਾਇਆ ਅਗਲੀ ਖ਼ਬਰ ਜਨਗਣਨਾ 2027 ਅਧੀਨ ਸਵੈ ਗਣਨਾ ਦੀ ਸਹੂਲਤ ਸ਼ੁਰੂ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।