05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਮਾਂ ਚਿੰਤਪੁਰਨੀ ਦਾ ਪ੍ਰਗਟ ਦਿਵਸ

ਅਜੀਤ ਡੈਸਕ 02-05-2026
ਗੁਰੂਹਰਸਹਾਏ, 1 ਮਈ (ਕਪਿਲ ਕੰਧਾਰੀ)-ਸ਼ਹਿਰ ਦੀ ਜੈ ਮਾਤਾ ਚਿੰਤਪੁਰਨੀ ਸੇਵਾ ਸੰਘ ਵਲੋਂ ਮਾਂ ਚਿੰਤਪੁਰਨੀ ਦਾ ਪ੍ਰਗਟ ਦਿਵਸ ਮੇਨ ਬਾਜ਼ਾਰ ਵਿਚ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ¢ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈ ਮਾਤਾ ਚਿੰਤਪੁਰਨੀ ਸੇਵਾ ਸੰਘ ਦੇ ਮੈਂਬਰ ਅਸ਼ੋਕ ਮੋਂਗਾ, ਅਨਿਲ ਕੁੱਕੜ, ਕਾਕਾ ਕੁਮਾਰ, ਪੁਨੀਤ ਪੁਰੀ, ਸੋਨੰੂ ਕੁਮਾਰ, ਸੁਨੀਲ ਬੱਬਲੀ ਤੁਲੀ, ਸ਼ਰਦ ਗੁਲ੍ਹਾਟੀ, ਲਾਡਾ ਮੋਂਗਾ, ਲਖੂ ਕੁਮਾਰ, ਭੋਲਾ ਗਿਰਧਰ, ਹੈਪੀ ਕੁਮਾਰ, ਕਪਿਲ ਮੋਂਗਾ, ਟਿੰਕੂ ਖਰਾਨਾ ਅਤੇ ਵਿਜੈ ਕੁਮਾਰ ਮੋਂਗਾ,ਕੁਲਦੀਪ ਸ਼ਰਮਾ,ਰਵੀ ਸ਼ਰਮਾ, ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 30 ਅਪ੍ਰੈਲ ਨੂੰ ਮਾਂ ਚਿੰਤਪੁਰਨੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ¢ ਉਨ੍ਹਾਂ ਦੱਸਿਆ ਕਿ ਭਗਤਾਂ ਵਲੋਂ ਮਹਾਂ ਮਾਈ ਦੀ ਪਾਵਨ ਜੋਤ ਮਾਤਾ ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਗਈ ਅਤੇ ਰਾਤ 8 ਵਜੇ ਸ੍ਰੀ ਗਣੇਸ਼ ਜੀ ਦੀ ਵੰਦਨਾ ਨਾਲ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ¢ ਇਸ ਮÏਕੇ ਸੰਤਾਂ-ਮਹੰਤਾਂ ਵਲੋਂ ਮਹਾਂ ਮਾਈ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ | ਇਸ ਦੇ ਨਾਲ ਹੀ ਛੋਟੀਆਂ ਕੰਜਕਾਂ ਵਲੋਂ ਕੇਕ ਕੱਟਿਆ ਗਿਆ ਅਤੇ ਉਨ੍ਹਾਂ ਨੂੰ ਉਪਹਾਰ ਵੀ ਭੇਟ ਕੀਤੇ ਗਏ¢ ਮਾਂ ਦੇ ਭਗਤਾਂ ਵਲੋ ਮਹਾਂ ਮਾਈ ਦੇ ਦਰਬਾਰ ਨੂੰ ਫੁੱਲਾਂ ਅਤੇ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ, ਜੋ ਆਕਰਸ਼ਨ ਦਾ ਕੇਂਦਰ ਬਣਿਆ ਰਿਹਾ¢ਸਮਾਗਮ ਦÏਰਾਨ ਦੁਪਹਿਰ 12 ਵਜੇ ਅਤੇ ਰਾਤ 8 ਵਜੇ ਮਹਾਂ ਮਾਈ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ¢ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਮਾਤਾ ਰਾਣੀ ਦੇ ਦਰਬਾਰ ਤੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ 2 ਮਈ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਬੂਟਾ ਰਾਮ ਧਰਮਸ਼ਾਲਾ, ਸ੍ਰੀ ਮੁਕਤਸਰ ਸਾਹਿਬ ਰੋਡ ਤੋਂ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨਾਂ ਲਈ ਇਕ ਬੱਸ ਰਵਾਨਾ ਹੋਵੇਗੀ | ਇਸ ਦÏਰਾਨ ਭਗਤਾਂ ਵਲੋਂ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਹਵਨ ਯੱਗ ਵੀ ਕਰਵਾਇਆ ਜਾਵੇਗਾ¢
ਪਿਛਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਮਜ਼ਦੂਰ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।