18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਚਾਇਤ ਦੇ ਨਾਂਅ 'ਤੇ ਸਬਸਿਡੀ ਰਾਹੀਂ ਲਏ ਖੇਤੀਬਾੜੀ ਸੰਦਾਂ ਦਾ ਮਾਲਕ ਬਣਿਆ ਬੈਠਾ ਹੈ ਸਾਬਕਾ ਸਰਪੰਚ

ਅਜੀਤ ਡੈਸਕ 03-05-2026
ਗੁਰੂਹਰਸਹਾਏ, 2 ਮਈ (ਹਰਚਰਨ ਸਿੰਘ ਸੰਧੂ)-ਪੰਚਾਇਤ ਕੋਹਰ ਸਿੰਘ ਵਾਲਾ ਅੰਦਰ ਸਬਸਿਡੀ ਤੇ ਪੰਚਾਇਤੀ ਖੇਤੀਬਾੜੀ ਸੰਦਾਂ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ | ਇਸ ਸੰਦਾਂ ਨੂੰ ਸਬਸਿਡੀ ਰਾਹੀਂ ਪਿੰਡ ਦੀ ਪਿਛਲੀ ਪੰਚਾਇਤ ਦੇ ਉਸ ਵੇਲੇ ਦੇ ਸਰਪੰਚ ਕਾਲਾ ਹੁਣ ਸਾਬਕਾ ਨੇ ਸਾਲ 2021 ਦੌਰਾਨ ਅਣ ਅਧਿਕਾਰਤ ਪੰਚਾਇਤੀ ਮਤੇ ਨੂੰ ਅਸਲ ਕਾਰਵਾਈ ਤੋਂ ਬਾਹਰੋਂ ਬਾਹਰ ਵਰਤ ਕੇ ਜਿੱਥੇ ਸਬਸਿਡੀ ਰਕਮ ਮਿਲੀ ਭੁਗਤ ਨਾਲ ਨੂੰ ਹੜੱਪ ਕੀਤਾ | ਉੱਥੇ ਖ਼ਰੀਦੇ ਗਏ ਖੇਤੀਬਾੜੀ ਸੰਦ ਪੂਰੇ ਪੰਜ ਸਾਲ ਪਿੰਡ ਵਿਚ ਨਹੀਂ ਲਿਆਦੇ ਅਤੇ ਬਹੁਤ ਹੀ ਜਾਅਲਸਾਜੀ ਨਾਲ ਮਹਿਕਮੇ ਨੂੰ ਗੁਮਰਾਹ ਕਰਦਿਆਂ ਸਾਰੀ ਉਲਟ ਪੁਲਟ ਹੇਰ-ਫੇਰ ਕੀਤੀ | ਜਿਸ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਪਰੰਤੂ ਸਬੰਧਤ ਪੰਚਾਇਤ ਵਿਭਾਗ ਗੁਰੂਹਰਸਹਾਏ ਦੇ ਅਧਿਕਾਰੀ ਕਾਰਵਾਈ ਅਮਲ ਵਿਚ ਲਿਆਉਣ ਤੋਂ ਟਾਲ ਮਟੋਲ ਕਰਦੇ ਨਜ਼ਰ ਆ ਰਹੇ ਹਨ | ਜਿਸ ਤੋਂ ਸਪਸ਼ਟ ਇਹ ਹੁੰਦਾ ਹੈ ਸਾਬਕਾ ਸਰਪੰਚ ਦੀ ਇਸ ਹੇਰਾਫੇਰੀ ਨਾਲ ਬੀ.ਡੀ.ਪੀ.ਓ ਦਫ਼ਤਰ ਗੁਰੂਹਰਸਹਾਏ ਬੇਵੱਸ ਹੋਇਆ ਜਾਪਦਾ ਹੈ | ਸਾਬਕਾ ਸਰਪੰਚ ਵਲੋਂ ਪਰਾਲੀ ਪ੍ਰਬੰਧਨ ਦੇ ਨਾਂ ਤੇ ਪੰਚਾਇਤੀ ਸਬਸਿਡੀ ਰਾਹੀਂ ਖ਼ਰੀਦ ਕੀਤੇ ਖੇਤੀਬਾੜੀ ਸੰਦਾਂ ਦੇ ਬਿੱਲ ਵੀ ਗਰਾਮ ਪੰਚਾਇਤ ਪਿੰਡ ਕੋਹਰ ਸਿੰਘ ਵਾਲਾ ਦੇ ਨਾਮ ਉੱਪਰ ਕਟਵਾਏ ਹਨ ਅਤੇ ਇਹ ਬਿੱਲ ਮਿਤੀ 6.10.2021 ਦੇ ਹਨ ਅਤੇ ਅਣ ਅਧਿਕਾਰਤ ਪੰਚਾਇਤੀ ਮਤਾ ਜੋ ਮਿਤੀ 10.10.2021 ਦਾ ਹੈ | ਪੰਚਾਇਤ ਵਿਭਾਗ ਗੁਰੂਹਰਸਹਾਏ ਸਾਬਕਾ ਸਰਪੰਚ ਖਿਲਾਫ ਕਾਨੰੂਨੀ ਕਾਰਵਾਈ ਕਰਵਾਉਣ ਤੋਂ ਕਿਉਂ ਕੰਨੀ ਕਤਰਾ ਰਿਹਾ ਹੈ | ਵਾਰ-ਵਾਰ ਬੀ.ਡੀ.ਪੀ.ਓ ਗੁਰੂਹਰਸਹਾਏ ਦੇ ਧਿਆਨ ਵਿਚ ਇਹ ਸਾਰਾ ਮਾਮਲਾ ਲਿਆਂਦਾ ਗਿਆ ਹੈ ਪਰ ਸਬੰਧਤ ਅਫਸਰ ਵਿਭਾਗ ਰਾਹੀਂ ਕਾਰਵਾਈ ਕਰਨ ਦੀ ਬਜਾਏ ਹੋਰ ਦਫ਼ਤਰਾਂ ਤੇ ਗੱਲ ਸੁੱਟ ਕੇ ਆਪਣਾ ਪੱਲਾ ਝਾੜ ਰਿਹਾ ਹੈ | ਹੋਰ ਤਾਂ ਹੋਰ ਇਸ ਲੰਮੀ ਸਾਰੀ ਕਾਰਵਾਈ ਤੋਂ ਬਾਅਦ ਹੁਣ ਬੀਡੀਪੀਓ ਦਫ਼ਤਰ ਗੁਰੂਹਰਸਹਾਏ ਨੇ ਨਵਾਂ ਹੀ ਕਾਰਨਾਮਾ ਕਰਦਿਆਂ ਸਾਬਕਾ ਸਰਪੰਚ ਨੂੰ ਖੇਤੀਬਾੜੀ ਸੰਦ, ਨਵੀਂ ਪੰਚਾਇਤ ਨੂੰ ਦੇਣ ਸਬੰਧੀ ਚਿੱਠੀ ਲਿਖਣ ਦੀ ਬਜਾਏ, ਮੌਜੂਦਾ ਸਰਪੰਚ ਨੂੰ ਪੱਤਰ ਲਿਖਿਆ ਗਿਆ ਹੈ ਕਿ ਗ੍ਰਾਮ ਪੰਚਾਇਤ ਕੋਹਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਕਾਲਾ ਸਿੰਘ ਵਲੋਂ ਆਪਣੇ ਸਮੇਂ ਦੌਰਾਨ ਖੇਤੀਬਾੜੀ ਸੰਦਾਂ ਦੀ ਖ਼ਰੀਦ ਕੀਤੀ ਗਈ ਸੀ | ਇਸ ਸਬੰਧੀ ਇਕ ਸ਼ਿਕਾਇਤ ਪੜਤਾਲ ਹਿਤ ਇਸ ਦਫ਼ਤਰ ਨੂੰ ਪ੍ਰਾਪਤ ਹੋਈ ਸੀ | ਜਿਸ ਅਨੁਸਾਰ ਸਰਪੰਚ ਕਾਲਾ ਨੇ ਆਪਣੇ ਬਿਆਨ ਦਰਜ਼ ਕਰਵਾਏ ਸਨ ਕਿ ਖੇਤੀਬਾੜੀ ਸੰਦ ਜਿਨ੍ਹਾਂ ਵਿਚ 2 ਹੈਪੀ ਸੀਡਰ ਅਤੇ ਇਕ ਸੁਪਰਸੀਡਰ ਹੈ | ਇਹ ਸੰਦ ਉਸ ਪਾਸੋਂ ਪ੍ਰਾਪਤ ਕਰ ਲਏ ਜਾਣ ਅਤੇ ਲਿਖਤੀ ਰਸੀਦ ਦੇ ਦਿੱਤੀ ਜਾਵੇ | ਉਸ ਦੇ ਮੱਦੇਨਜ਼ਰ ਮੌਜੂਦਾ ਸਰਪੰਚ ਨੂੰ ਚਿੱਠੀ ਰਾਹੀਂ ਲਿਖਿਆ ਹੈ ਕਿ ਖੇਤੀਬਾੜੀ ਦੇ ਸੰਦ ਕਾਲਾ ਸਾਬਕਾ ਸਰਪੰਚ ਪਾਸੋਂ ਪ੍ਰਾਪਤ ਕਰ ਲਏ ਜਾਣ ਅਤੇ ਉਸ ਨੂੰ ਪ੍ਰਾਪਤੀ ਰਸੀਦ ਦੇ ਦਿੱਤੀ ਜਾਵੇ | ਪ੍ਰੰਤੂ ਇੱਥੇ ਸਵਾਲ ਉੱਠਦਾ ਹੈ ਬੀਡੀਪੀਓ ਗੁਰੂਹਰਸਹਾਏ ਵਲੋਂ ਮੌਜੂਦਾ ਸਰਪੰਚ ਨੂੰ ਕਹਿਣ ਦੀ ਬਜਾਏ ਸਾਬਕਾ ਸਰਪੰਚ ਕਾਲਾ ਨੂੰ ਹਦਾਇਤ ਕਰਨੀ ਚਾਹੀਦੀ ਸੀ ਕਿ ਤੁਸੀਂ ਖੇਤੀਬਾੜੀ ਸੰਦ ਨਵੀਂ ਪੰਚਾਇਤ ਨੂੰ ਸੌਂਪ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ | ਬੀ.ਡੀ.ਪੀ.ਓ ਦਫ਼ਤਰ ਦੀ ਇਹ ਚਿੱਠੀ ਮਾਮਲੇ ਨੂੰ ਨਿਪਟਾਉਣ ਦੀ ਘੱਟ ਤੇ ਸਰਪੰਚਾਂ ਦੇ ਆਪਸੀ ਟਕਰਾਓ ਦੀ ਸਥਿਤੀ ਬਣਾਉਣ ਦੀ ਨਜ਼ਰ ਆਉਂਦੀ ਹੈ | ਇਸ ਤੋਂ ਪਹਿਲਾਂ ਸਾਬਕਾ ਸਰਪੰਚ ਕਾਲਾ ਨੇ ਐਸ.ਡੀ.ਐਮ ਦਫਤਰ ਗੁਰੂਹਰਸਹਾਏ ਵਿਖੇ ਆਪਣੇ ਬਿਆਨਾਂ ਵਿਚ ਖੇਤੀਬਾੜੀ ਸੰਦ ਦੇਣ ਲਈ ਇਕ ਲੱਖ ਰੁਪਏ ਤੋਂ ਵੱਧ ਪੈਸਿਆਂ ਦੀ ਮੰਗ ਕੀਤੀ ਸੀ | ਇਹਨਾਂ ਖੇਤੀਬਾੜੀ ਸੰਦਾਂ ਦਾ ਮਾਮਲਾ ਬਹੁਤ ਗੰਭੀਰ ਤੇ ਵਾਚਣ ਵਾਲਾ ਹੈ ਕਿ ਸਬਸਿਡੀ ਪੰਚਾਇਤ ਨੂੰ ਮਿਲਣੀ ਸੀ ਖੇਤੀਬਾੜੀ ਸੰਦ ਲੋਕਾਂ ਦੀ ਸਹੂਲਤ ਲਈ ਆਉਣੇ ਸਨ, ਪਰ ਦੋਹਾਂ ਚੋਂ ਕੋਈ ਵੀ ਕੰਮ ਨਹੀਂ ਹੋਇਆ ਤੇ ਸਾਰਾ ਫ਼ਾਇਦਾ ਸਾਬਕਾ ਸਰਪੰਚ ਕਾਲਾ ਆਪਣੇ ਨਿੱਜੀ ਹਿਤਾਂ ਲਈ ਚੁੱਕ ਗਿਆ ਤੇ ਹੇਰਾਫੇਰੀ ਰਾਹੀਂ ਪੰਚਾਇਤੀ ਸਬਸਿਡੀ 'ਤੇ ਖ਼ਰੀਦ ਕੀਤੇ | ਇਹਨਾਂ ਖੇਤੀਬਾੜੀ ਸੰਦਾਂ ਦਾ ਮਾਲਕ ਸਾਬਕਾ ਸਰਪੰਚ ਬਣਿਆ ਬੈਠਾ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਹੁਣ ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ ਜਾ ਜ਼ਿਲ੍ਹਾ ਪ੍ਰਸ਼ਾਸਨ ਕੀ ਕਾਰਵਾਈ ਅਮਲ 'ਚ ਲਿਆਉਂਦਾ ਹੈ |
ਪਿਛਲੀ ਖ਼ਬਰ ਡੀ.ਸੀ.ਐਮ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਦੇਖਿਆ 'ਪਿੰਕ ਮੂਨ' ਅਗਲੀ ਖ਼ਬਰ ਅੱਜ ਹੋਵੇਗੀ ਜਨਰਲ ਕੈਟਾਗਰੀ ਵੈੱਲਫੇਅਰ ਫੈੱਡਰੇਸ਼ਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।