18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡੀ.ਸੀ.ਐਮ ਦੇ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਦੇਖਿਆ 'ਪਿੰਕ ਮੂਨ'

ਅਜੀਤ ਡੈਸਕ 03-05-2026
ਫਿਰੋਜ਼ਪੁਰ, 2 ਮਈ (ਗੁਰਿੰਦਰ ਸਿੰਘ)- ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਵਿਚ ਸਟਾਰ ਗੇਜ਼ਰਜ਼ ਸਕਾਈ ਓਬਜ਼ਰਵੇਟਰੀ ਦੇ ਤਹਿਤ ਪੂਰਨਿਮਾ ਮੌਕੇ ਵਿਦਿਆਰਥੀਆਂ ਨੂੰ Tਪਿੰਕ ਮੂਨUਦਿਖਾਉਣ ਲਈ ਵਿਸ਼ੇਸ਼ ਕੋਲਡ ਮੂਨ ਗੇਜ਼ਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਰੋਚਕ ਤੇ ਗਿਆਨ ਵਰਧਕ ਕਾਰਜ-ਕਰਮ ਵਿਚ ਡੀ.ਸੀ.ਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ, ਡੀ.ਸੀ.ਐਮ ਇੰਟਰਨੈਸ਼ਨਲ ਸਕੂਲ ਅਤੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਪਿੰ੍ਰਸੀਪਲ ਅਨੁਰਾਧਾ ਚੰਦੇਲ ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ, ਸਗੋਂ ਬ੍ਰਹਿਮੰਡ ਦੇ ਅਨੇਕ ਰਾਜਾਂ ਨੂੰ ਜਾਣਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਵਿਕਸਿਤ ਕਰਨ ਅਤੇ ਨਵੀਂ ਖੋਜਾਂ ਵੱਲ ਪ੍ਰੇਰਿਤ ਕੀਤਾ | ਸਮਾਰੋਹ ਦਾ ਸਭ ਤੋਂ ਵੱਡਾ ਆਕਰਸ਼ਨ Tਪਿੰਕ ਮੂਨUਦਾ ਮਨਮੋਹਕ ਦਿ੍ਸ਼ ਰਿਹਾ | ਜਿਸ ਨੰੂ ਵਿਦਿਆਰਥੀਆਂ ਨੇ ਟੈਲੀਸਕੋਪ ਰਾਹੀਂ ਨਜ਼ਦੀਕ ਤੋਂ ਦੇਖਿਆ | ਚੰਦਰਮਾ ਦੀ ਸੁੰਦਰਤਾ ਨੂੰ ਦੇਖ ਕੇ ਵਿਦਿਆਰਥੀ ਬਹੁਤ ਪ੍ਰਸੰਨ ਅਤੇ ਰੁਮਾਂਚਿਤ ਹੋਏ | ਇਸ ਮੌਕੇ ਅਧਿਆਪਕਾਂ ਵਲੋਂ ਤਾਰਾਮੰਡਲ, ਗ੍ਰਹਿਆਂ ਅਤੇ ਨਕਸ਼ਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਅਧਿਆਪਕ ਗੌਰਵ ਕਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਵਿਚ ਲੱਗਿਆ ਟੈਲੀਸਕੋਪ ਉੱਚ ਸਮਰੱਥਾ ਵਾਲਾ ਹੈ | ਜਿਸ ਦੀ ਫੋਕਲ ਲੈਂਥ 1250 ਐੱਮ.ਐੱਮ ਅਤੇ ਅਪਰਚਰ 254 ਐੱਮ.ਐੱਮ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੀ ਓਬਜ਼ਰਵੇਟਰੀ ਸਥਾਪਿਤ ਕਰਨਾ ਡੀ.ਸੀ.ਐਮ ਗਰੁੱਪ ਦਾ ਕਾਬਿਲ-ਏ-ਤਾਰੀਫ਼ ਕਦਮ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਲਈ ਖਗੋਲ ਵਿਗਿਆਨ ਨਾਲ ਸੰਬੰਧਤ ਹਫ਼ਤਾਵਾਰੀ ਪਾਠਕ੍ਰਮ ਤਿਆਰ ਕੀਤਾ ਗਿਆ ਹੈ | ਜਿਸ ਰਾਹੀਂ ਉਨ੍ਹਾਂ ਨੂੰ ਭਵਿੱਖ ਦੇ ਵਿਗਿਆਨੀ ਬਣਨ ਲਈ ਤਿਆਰ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਗਤਕਾ ਚੈਂਪੀਅਨਸ਼ਿਪ ਲਈ ਕਰਵਾਏ ਖਿਡਾਰੀਆਂ ਦੇ ਟਰਾਇਲ- ਪਿ੍ੰਸੀਪਲ ਡਾਕਟਰ ਵੰਦਨਾ ਧਵਨ ਅਗਲੀ ਖ਼ਬਰ ਪੰਚਾਇਤ ਦੇ ਨਾਂਅ 'ਤੇ ਸਬਸਿਡੀ ਰਾਹੀਂ ਲਏ ਖੇਤੀਬਾੜੀ ਸੰਦਾਂ ਦਾ ਮਾਲਕ ਬਣਿਆ ਬੈਠਾ ਹੈ ਸਾਬਕਾ ਸਰਪੰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।