20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਮਿਸਤਰੀਆਂ ਦਾ ਸਨਮਾਨ ਕਰਕੇ ਮਨਾਇਆ ਮਜ਼ਦੂਰ ਦਿਵਸ -ਪ੍ਰਧਾਨ ਰਾਮ ਨਰੂਲਾ

ਅਜੀਤ ਡੈਸਕ 03-05-2026
ਗੁਰੂਹਰਸਹਾਏ, 2 ਮਈ (ਕਪਿਲ ਕੰਧਾਰੀ)-ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਸ਼੍ਰੀ ਖਾਟੂ ਸ਼ਾਮ ਮੰਦਰ ਵਿਖੇ ਇਕ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੰਦਰ ਵਿਚ ਸੇਵਾ ਨਿਭਾ ਰਹੇ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਨਰੂਲਾ,ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਸਨੀ ਚੁੱਘ, ਅਜੇ ਵੋਹਰਾ, ਤੁਸ਼ਾਰ ਵੋਹਰਾ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮਜ਼ਦੂਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਬਾਬਾ ਖਾਟੂ ਸ਼ਾਮ ਜੀ ਦਾ ਪਵਿੱਤਰ ਸਰੂਪ ਭੇਟ ਕਰਕੇ ਸਨਮਾਨ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਰਾਮ ਨਰੂਲਾ ਅਤੇ ਮੰਦਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ | ਜਿਸ ਦੀ ਮਿਹਨਤ ਨਾਲ ਹਰ ਇਮਾਰਤ ਅਤੇ ਹਰ ਵਿਕਾਸ ਕਾਰਜ ਸੰਭਵ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਮਿਹਨਤ ਅਤੇ ਸਮਰਪਣ ਦਾ ਸਤਿਕਾਰ ਕਰਨਾ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ | ਇਸ ਮੌਕੇ ਮੰਦਰ ਕਮੇਟੀ ਵਲੋਂ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਲਈ ਅਰਦਾਸ ਵੀ ਕੀਤੀ ਗਈ | ਸਮਾਗਮ ਦੌਰਾਨ ਮੰਦਰ ਪ੍ਰਾਂਗਣ ਦਾ ਮਾਹੌਲ ਭਗਤੀਮਈ ਅਤੇ ਉਤਸ਼ਾਹਪੂਰਨ ਬਣਿਆ ਰਿਹਾ |
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ 'ਵਿਸ਼ਵ ਪੁਸਤਕ ਅਤੇ ਕਾਪੀ-ਰਾਈਟ ਦਿਵਸ' ਮੌਕੇ ਰੀਡਿੰਗ ਸੈਸ਼ਨ ਅਤੇ ਪੁਸਤਕ ਦਾਨ ਅਭਿਆ... ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।