ਦੁਰਗਾ ਅਸ਼ਟਮੀ ਮੌਕੇ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਨੇ ਲਗਾਇਆ ਲੰਗਰ
ਮੁੱਦਕੀ, 19 ਅਗਸਤ (ਭਾਰਤ ਭੂਸ਼ਨ ਅਗਰਵਾਲ)- ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਅੱਜ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮੁੱਦਕੀ ਵਲੋਂ ਛੋਲੇ-ਪੁੜੀਆਂ ਅਤੇ ਕੜਾਹ ਪ੍ਰਸਾਦ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸਾਲਾਨਾ ਲੰਗਰ ’ਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੂੰ ਲੰਗਰ ਛਕਾਇਆ ਗਿਆ।
ਅਜੀਤ ਡੈਸਕ
20-08-2026