02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਲਿਤ ਸਮਾਜ ਦੀ ਮਰਿਆਦਾ ਨਾਲ ਖਿਲਵਾੜ ਬਰਦਾਸ਼ਤ ਨਹੀਂ- ਅਨਜਾਨ

ਅਜੀਤ ਡੈਸਕ 12-05-2026
ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)-ਸੰਯੁਕਤ ਸਮਾਜ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਤੇ ਦਿਹਾਤੀ ਤੋਂ ਸਮਾਜਿਕ ਆਗੂ ਮੋੜਾ ਸਿੰਘ ਅਨਜਾਨ ਨੇ ਜਨਗਣਨਾ ਦੇ ਫਾਰਮਾਂ 'ਚ ਦਲਿਤ ਭਾਈਚਾਰੇ ਲਈ ਵਰਤੇ ਜਾ ਰਹੇ ਜਾਤੀਸੂਚਕ ਸ਼ਬਦਾਂ 'ਤੇ ਤਿੱਖਾ ਇਤਰਾਜ਼ ਜਤਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਵਿਚ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਾ ਨਾ ਸਿਰਫ਼ ਨਿੰਦਣਯੋਗ ਹੈ, ਸਗੋਂ ਇਹ ਸੰਵਿਧਾਨਕ ਸਮਾਨਤਾ ਅਤੇ ਮਨੁੱਖੀ ਮਰਿਆਦਾ ਦੇ ਸਿਧਾਂਤਾਂ ਦੇ ਵੀ ਖ਼ਿਲਾਫ਼ ਹੈ | ਅਨਜਾਨ ਨੇ ਅੱਗੇ ਕਿਹਾ ਕਿ ਦੇਸ਼ ਅੱਜ ਆਧੁਨਿਕਤਾ, ਬਰਾਬਰੀ ਅਤੇ ਸਮਾਜਿਕ ਨਿਆਂ ਵੱਲ ਅੱਗੇ ਵਧ ਰਿਹਾ ਹੈ, ਪਰ ਜੇਕਰ ਸਰਕਾਰੀ ਫਾਰਮਾਂ ਵਿਚ ਅਜੇ ਵੀ ਪੁਰਾਣੀ ਸੋਚ ਨੂੰ ਦਰਸਾਉਣ ਵਾਲੇ ਸ਼ਬਦ ਵਰਤੇ ਜਾਣਗੇ ਤਾਂ ਇਸ ਨਾਲ ਸਮਾਜ ਦੇ ਇਕ ਵੱਡੇ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ | ਉਨ੍ਹਾਂ ਮੰਗ ਕੀਤੀ ਕਿ ਅਪਮਾਨਜਨਕ ਜਾਂ ਜਾਤੀਸੂਚਕ ਸ਼ਬਦਾਂ ਦੀ ਥਾਂ ਸਤਿਕਾਰਪੂਰਨ ਅਤੇ ਸੰਵੇਦਨਸ਼ੀਲ ਭਾਸ਼ਾ ਵਰਤੀ ਜਾਵੇ, ਤਾਂ ਜੋ ਹਰ ਵਰਗ ਨੂੰ ਇੱਜ਼ਤ ਅਤੇ ਬਰਾਬਰੀ ਦਾ ਅਹਿਸਾਸ ਹੋਵੇ |
ਪਿਛਲੀ ਖ਼ਬਰ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ਨੇ ਪੀ.ਯੂ ਸਕਿਲ 2 ਮਾਰਕੀਟ ਹੱਬ 'ਚ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।