20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰੇਲਵੇ ਪੁਲ 'ਤੇ ਪੋਸਟਰ ਲਗਾਉਣ ਕਾਰਨ ਪੰਛੀਆਂ ਦੀ ਮੌਤ, ਸਮਾਜ ਸੇਵੀ ਜਿੰਮੀ ਮਨਚੰਦਾ ਵਲੋਂ ਰੋਸ

ਅਜੀਤ ਡੈਸਕ 14-05-2026
ਗੁਰੂਹਰਸਹਾਏ, 13 ਮਈ (ਕਪਿਲ ਕੰਧਾਰੀ)-ਸ਼ਹਿਰ ਦੇ ਰੇਲਵੇ ਪੁਲ ਦੀ ਸਾਈਡ 'ਤੇ ਬਣੀ ਇਕ ਜਗ੍ਹਾ ਵਿਚ ਲਾਲੀਆਂ ਪੰਛੀਆਂ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਜਿੰਮੀ ਮਨਚੰਦਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਿਸੇ ਰਾਜਨੀਤਿਕ ਪਾਰਟੀ ਦੇ ਲੀਡਰਾਂ ਵਲੋਂ ਰੇਲਵੇ ਪੁਲ 'ਤੇ ਆਪਣੇ ਪੋਸਟਰ ਲਗਵਾਏ ਗਏ | ਪੋਸਟਰ ਲਗਾਉਣ ਦੌਰਾਨ ਜਿਸ ਥਾਂ ਪੰਛੀਆਂ ਦਾ ਆਲ੍ਹਣਾ ਸੀ, ਨੂੰ ਵੀ ਪੋਸਟਰ ਨਾਲ ਢਕ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਆਲ੍ਹਣਾ ਬੰਦ ਹੋ ਜਾਣ ਕਾਰਨ ਅੰਦਰ ਮੌਜੂਦ ਲਾਲੀਆਂ ਅਤੇ ਹੋਰ ਪੰਛੀਆਂ ਦੀ ਮੌਤ ਹੋ ਗਈ | ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਸਮਾਜ ਸੇਵੀ ਜਿੰਮੀ ਮਨਚੰਦਾ ਵਿਚ ਰੋਸ ਪਾਇਆ ਜਾ ਰਿਹਾ ਹੈ | ਜਿੰਮੀ ਮਨਚੰਦਾ ਨੇ ਦੱਸਿਆ ਕਿ ਉਹ ਹਰ ਰੋਜ਼ ਇਹਨਾਂ ਪੰਛੀਆਂ ਨੂੰ ਖਾਣ ਦੇ ਲਈ ਸਮਗਰੀ ਦਿੰਦੇ ਸਨ ਅਤੇ ਜਦ ਅੱਜ ਉਹ ਇਹਨਾਂ ਪੰਛੀਆਂ ਨੂੰ ਕੁੱਝ ਖਾਣ ਦੇ ਲਈ ਦੇਣ ਗਏ ਤਾਂ ਉਨ੍ਹਾਂ ਦੇਖਿਆ ਕਿ ਆਲਣਾ ਪੋਸਟਾਂ ਨਾਲ ਢਕਿਆ ਹੋਇਆ ਸੀ ਅਤੇ ਜਦ ਪੋਸਟਰ ਨੂੰ ਉੱਥੋਂ ਸਾਈਡ ਕੀਤਾ ਗਿਆ ਤਾਂ ਕਈ ਪੰਛੀਆਂ ਦੀ ਜਾਨ ਜਾ ਚੁੱਕੀ ਸੀ ਸਮਾਜ ਸੇਵੀ ਜਿੰਮੀ ਮਨਚੰਦਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਪੋਸਟਰ ਲਗਾਉਣੇ ਹੀ ਸਨ ਤਾਂ ਉਹ ਕਿਸੇ ਹੋਰ ਥਾਂ 'ਤੇ ਵੀ ਲਗਾਏ ਜਾ ਸਕਦੇ ਸਨ | ਉਨ੍ਹਾਂ ਕਿਹਾ ਕਿ ਬੇਜ਼ਬਾਨ ਪੰਛੀਆਂ ਦੀ ਜਾਨ ਜਾਣਾ ਬਹੁਤ ਦੁਖਦਾਇਕ ਅਤੇ ਗ਼ਲਤ ਘਟਨਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿਚ ਕਿਸੇ ਬੇਜ਼ਬਾਨ ਜੀਵ ਨਾਲ ਅਜਿਹਾ ਹਾਦਸਾ ਨਾ ਵਾਪਰੇ |
ਪਿਛਲੀ ਖ਼ਬਰ ਸੀ.ਬੀ.ਐਸ.ਈ. 12ਵੀਂ ਦੇ ਨਤੀਜਿਆਂ ਵਿਚ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੁਲਿਸ ਵਲੋਂ 110 ਲੀਟਰ ਲਾਹਣ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।