27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜਨਤਕ ਮੰਗਾਂ ਨੂੰ ਲੈ ਕੇ ਸਮਾਜ ਸੇਵੀ ਮਦਨ ਲਾਲ ਨਰੂਲਾ ਦਾ ਧਰਨਾ 203ਵੇਂ ਦਿਨ ਵੀ ਜਾਰੀ <br/>

ਅਜੀਤ ਡੈਸਕ 16-05-2026
ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)-ਅੱਤ ਦੀ ਗਰਮੀ ਵਿਚ ਰੇਲਵੇ ਪਾਰਕ ਵਿਖੇ ਬੈਠੇ ਕਰੀਬ 81 ਸਾਲਾਂ ਸਮਾਜ ਸੇਵੀ ਮਦਨ ਲਾਲ ਨਰੂਲਾ ਦਾ ਧਰਨਾ 203ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੁਰੂਹਰਸਹਾਏ ਹਲਕੇ ਦੀਆਂ ਵੱਖ-ਵੱਖ ਜਨਤਕ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਗੰਭੀਰ ਧਿਆਨ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਹਲਕੇ ਦੇ ਵਿਧਾਇਕ ਫ਼ੌਜਾਂ ਸਿੰਘ ਸਰਾਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਜਨਤਕ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ | ਉਨ੍ਹਾਂ ਨੇ ਖ਼ਾਸ ਤੌਰ 'ਤੇ ਰੇਲਵੇ ਸਕਾਈ ਬਿ੍ਜ ਦੇ ਨਿਰਮਾਣ, ਹੱਡਾ ਰੋੜੀ ਦੀ ਸਮੱਸਿਆ, ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਸਟਰੀਟ ਲਾਈਟਾਂ ਵਰਗੇ ਮਸਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ | ਮਦਨ ਲਾਲ ਨਰੂਲਾ ਨੇ ਕਿਹਾ ਕਿ ਜਦ ਤੱਕ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ |

ਪਿਛਲੀ ਖ਼ਬਰ ਮਰਗ ਵਾਲੇ ਘਰ ਵਿਚ ਤੇਜ਼ ਹਨੇਰੀ ਦਾ ਕਹਿਰ, ਬਨੇਰੇ ਦੀ ਗਰਿਲ ਡਿੱਗਣ ਨਾਲ ਕਈ ਜ਼ਖਮੀ <br/> ਅਗਲੀ ਖ਼ਬਰ ਆਦਰਸ਼ ਨਗਰ ਵਿਖੇ ਬਿਜਲੀ ਮੀਟਰਾਂ ਦੇ ਬਕਸੇ ਨੂੰ ਲੱਗੀ ਅੱਗ, ਸਾਰੇ ਮੀਟਰ ਸੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।