ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)- ਜੇ. ਐਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚ ਤਮੰਨਾ ਨੇ 94% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਪ੍ਰਨੀਤ ਨੇ 91.8%, ਮਨੀਸ਼ਾ ਨੇ 91.4%, ਲਵਪ੍ਰੀਤ ਸਿੰਘ ਅਤੇ ਸੋਨਮ ਕੰਬੋਜ ਨੇ 88.6%, ਪ੍ਰਭਨੂਰ ਨੇ 86.8%, ਅੰਜੂ ਰਾਣੀ ਅਤੇ ਮਨਪ੍ਰੀਤ ਕੌਰ ਨੇ 85.8%, ਅਰਮਾਨ ਕੰਬੋਜ ਨੇ 85.6%, ਅਰਪਣਪ੍ਰੀਤ ਕੌਰ ਨੇ 84.4%, ਏਕਮ ਪ੍ਰੀਤ ਨੇ 84%, ਅਲ੍ਹਾਈਜੋਤ ਨੇ 83.8%, ਨੀਲਮ ਰਾਣੀ ਨੇ 82.8%, ਅਰਮਾਨਦੀਪ ਅਤੇ ਪਾਰਥ ਅਗਰਵਾਲ ਨੇ 82.2%, ਸ਼ਿਵਮ ਨੇ 81.6%, ਪਿ੍ੰਸ ਨੇ 80.4%, ਗੁਰਵਿੰਦਰ ਨੇ 80% ਅਤੇ ਰਵਿਆਂ ਕੰਬੋਜ ਨੇ 80% ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੀ ਆਪਣੀ ਮਿਹਨਤ ਅਨੁਸਾਰ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਕੜੀ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਨੇ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ, ਮੈਨੇਜਿੰਗ ਡਾਇਰੈਕਟਰ ਅਰਜੁਨ ਮੁੰਜਾਲ, ਮੈਨੇਜਮੈਂਟ ਮੈਂਬਰ ਸ੍ਰੀਮਤੀ ਏਕਤਾ ਮੁੰਜਾਲ ਅਤੇ ਸ੍ਰੀਮਤੀ ਅੰਜਲੀ ਚਾਨਣਾ ਸਮੇਤ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਸਭ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ |