ਮੱਲਾਂਵਾਲਾ, 17 ਮਈ (ਗੁਰਦੇਵ ਸਿੰਘ)-ਪੁਲਿਸ ਥਾਣਾ ਆਰਿਫ਼ ਕੇ ਵਲੋਂ ਸ਼ਰਾਬ ਨਾਜਾਇਜ਼ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਗ਼ੁਲਾਮੀ ਵਾਲਾ ਤੋਂ ਪਿੰਡ ਸੁੱਧ ਸਿੰਘ ਵਾਲਾ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਗ਼ੁਲਾਮੀ ਵਾਲਾ ਦੀ ਦਾਣਾ ਮੰਡੀ ਵਿਚ ਬਣੇ ਸ਼ੈੱਡ ਹੇਠਾਂ ਇਕ ਮੋਨਾ ਨੌਜਵਾਨ ਗੱਡੀ ਦੀ ਲਾਈਟਾਂ ਵਿਚ ਬੈਠਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਸ ਦੇ ਪਾਸ ਰੱਖੀ ਹੋਈ ਇਕ ਕੈਂਨੀ ਪਲਾਸਟਿਕ ਰੰਗ ਚਿੱਟਾ ਜਿਸ ਵਿਚ ਤਰਲ ਪਦਾਰਥ ਪਾਇਆ ਹੋਇਆ ਹੈ, ਜਿਸ ਵਿਚੋਂ ਇਕ ਪਊਆ ਨਮੂਨਾ ਵਜ਼ਨੀ 180 ਐਮ.ਐਲ. ਵੱਖ ਕੱਢ ਕੇ ਵੱਖ ਪੁਲੰਦਾ ਤਿਆਰ ਕੀਤਾ ਅਤੇ ਸ਼ਰਾਬ ਨਾਜਾਇਜ਼ ਦੀ ਮਿਣਤੀ ਕੀਤੀ ਗਈ, ਜੋ ਕੁਲ 12 ਬੋਤਲਾਂ ਵਜ਼ਨੀ 750/750 ਐਮ.ਐਲ. ਹੋਈਆਂ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਬਲਰਾਜ ਹੰਸ ਪੁੱਤਰ ਸਰਵਨ ਹੰਸ ਵਾਸੀ ਪਿੰਡ ਸੁੱਧ ਸਿੰਘ ਵਾਲਾ ਵਜੋਂ ਹੋਈ ਹੈ |