02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਫ਼ਾਈ ਸੇਵਕਾਂ ਦੀ ਹੜਤਾਲ ਬਾਰ੍ਹਵੇਂ ਦਿਨ ਵਿਚ ਹੋਈ ਦਾਖਲ

ਅਜੀਤ ਡੈਸਕ 18-05-2026
ਜ਼ੀਰਾ, 17 ਮਾਰਚ (ਪ੍ਰਤਾਪ ਸਿੰਘ ਹੀਰਾ)-ਪੰਜਾਬ ਦੀਆਂ ਨਗਰ ਕੌਂਸਲਾਂ ਅਧੀਨ ਕੰਮ ਕਰਦੇ ਪੰਜਾਬ ਦੇ ਸਮੂਹ ਸਫ਼ਾਈ ਸੇਵਕਾਂ ਵੱਲੋਂ 6 ਮਈ ਤੋਂ ਸ਼ੁਰੂ ਕੀਤੀ ਸੂਬਾ ਪੱਧਰੀ ਹੜਤਾਲ ਅੱਜ ਬਾਰ੍ਹਵੇਂ ਦਿਨ ਵਿਚ ਦਾਖਲ ਹੋ ਗਈ | ਇਸ ਹੜਤਾਲ ਕਾਰਨ ਜ਼ੀਰਾ ਸ਼ਹਿਰ ਵਿਚ ਥਾਂ ਥਾਂ ਲੱਗੇ ਕੂੜੇ ਦੇ ਢੇਰਾਂ 'ਚੋਂ ਨਿਕਲਦੀ ਗੰਦੀ ਬਦਬੂ ਨੇ ਰਾਹਗੀਰਾਂ ਦਾ ਲੰਘਣਾ ਮੁਹਾਲ ਕਰ ਦਿੱਤਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਸਫ਼ਾਈ ਸੇਵਕ ਜਥੇਬੰਦੀ ਜ਼ੀਰਾ ਦੇ ਪ੍ਰਧਾਨ ਅਸ਼ੋਕ ਕੁਮਾਰ, ਚੇਅਰਮੈਨ ਵਿਸ਼ਨੰੂ ਕਰੋਤੀਆ, ਵਾਈਸ ਚੇਅਰਮੈਨ ਕੱਲੂ ਰਾਮ, ਵਾਈਸ ਪ੍ਰਧਾਨ ਰੋਹਨ ਕਰੋਤੀਆ, ਸੈਕਟਰੀ ਅਜੇ ਕੁਮਾਰ ,ਕਰਨ ਕੁਮਾਰ, ਖ਼ਜ਼ਾਨਚੀ ਸੋਹਨ ਲਾਲ, ਅਸ਼ੋਕ ਕੁਮਾਰ ਅਮਿਤ ਕੁਮਾਰ, ਸਲਾਹਕਾਰ ਕੁਲਦੀਪ ਰਾਏ, ਗਿਰਧਾਰੀ ਲਾਲ, ਨੇ ਦੱਸਿਆ ਹੈ ਕਿ 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਸੂਬਾ ਪੱਧਰੀ ਆਗੂਆਂ ਨਾਲ ਸਾਡੀਆਂ ਮੰਗਾਂ ਪ੍ਰਤੀ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ | ਜਦ ਕਿ ਸਫ਼ਾਈ ਸੇਵਕ ਜ਼ਾਬਤੇ ਵਿਚ ਰਹਿ ਕੇ ਹੜਤਾਲ ਤੇ ਬੈਠੇ ਹਨ, ਉਹਨਾਂ ਸ਼ਹਿਰ ਦੇ ਲੋਕਲ ਲੀਡਰਾਂ ਨੂੰ ਸਵਾਲ ਕੀਤਾ ਕਿ ਜ਼ੀਰੇ ਦੀ ਨਗਰ ਕੌਂਸਲ ਨੂੰ ਨੰਬਰ ਵਨ ਲਿਆਉਣ ਵਿਚ ਤੁਹਾਡਾ ਕਿਸ ਨੇ ਸਾਥ ਦਿੱਤਾ ਸੀ | ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਇਸ ਹੜਤਾਲ ਨੂੰ ਭਰਵਾ ਸਹਿਯੋਗ ਮਿਲ ਰਿਹਾ ਹੈ | ਇਸ ਮੌਕੇ ਹੜਤਾਲ ਵਿਚ ਉਹਨਾਂ ਦੇ ਨਾਲ ਦੇਵ ਕੁਮਾਰ, ਬਲਜਿੰਦਰ ਸਿੰਘ, ਪ੍ਰੀਤਮ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਵਿੱਕੀ, ਮੁਕੇਸ਼, ਕੁਲਵੰਤ, ਵਿਸ਼ਨੰੂ, ਵਿਜੇ ਕੁਮਾਰ, ਸਤੀਸ਼, ਕਿਰਨ ਲਾਲ, ਰਾਜ ਕੁਮਾਰ, ਮਨੀਸ਼ਾ, ਸਾਵਣ, ਰਜੇਸ਼ ਆਦਿ ਸਫ਼ਾਈ ਸੇਵਕ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਕਾਂਗਰਸ ਦੇ ਹਲਕਾ ਇੰਚਾਰਜ ਆਸ਼ੂ ਬੰਗੜ 'ਤੇ ਹੋਏ ਹਮਲੇ ਦਾ- ਪੁਲਿਸ ਵਲੋਂ ਪੰਜ ਵਿਅਕਤੀਆਂ ਸਮੇਤ 300 ਅਣਪਛਾਤਿਆ... ਅਗਲੀ ਖ਼ਬਰ ਜਲੰਧਰ ਕਨਵੈਨਸ਼ਨ ਵਿਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਤੇ ਪੈਨਸ਼ਨਰ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।