03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਚੋਪੜਾ ਵਲੋਂ ਚੋਣ ਪ੍ਰਚਾਰ ਜਾਰੀ

ਅਜੀਤ ਡੈਸਕ 18-05-2026
ਜ਼ੀਰਾ, 17 ਮਈ(ਰਜਨੀਸ਼ ਕਥੂਰੀਆ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਤੋਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਮਨਪ੍ਰੀਤ ਚੋਪੜਾ ਧਰਮ ਪਤਨੀ ਰੋਮੀ ਚੋਪੜਾ ਵਲੋਂ ਆਪਣੇ ਵਾਰਡ ਵਿਚ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ | ਰੋਮੀ ਚੋਪੜਾ ਪਰਿਵਾਰ ਦੇ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਪਰਿਵਾਰਕ ਸੰਬੰਧ ਹਨ ਅਤੇ ਉਹ ਇਲਾਕੇ ਵਿਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ | ਰੋਮੀ ਚੋਪੜਾ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਣ ਕਰਕੇ ਸ਼ਹਿਰ ਵਿਚ ਹਰਮਨ ਪਿਆਰੇ ਹਨ | ਉਹਨਾਂ ਨੇ ਦੱਸਿਆ ਕਿ ਸ਼ਹਿਰ ਤੋਂ ਇਲਾਵਾ ਆਪਣੇ ਵਾਰਡ ਦੇ ਵਾਸੀਆਂ ਤੋਂ ਵੀ ਉਹਨਾਂ ਨੂੰ ਉਮੀਦ ਤੋਂ ਵੱਧ ਮਾਣ ਸਤਿਕਾਰ ਮਿਲ ਰਿਹਾ ਹੈ | ਉਹਨਾਂ ਕਿਹਾ ਕਿ ਉਹ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਆਪਣੇ ਕਾਰਜਕਾਲ ਦੇ ਦੌਰਾਨ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿਚ ਪਾਏ ਗਏ ਯੋਗਦਾਨ ਤੋਂ ਇਲਾਵਾ ਆਪਣੇ ਵਾਰਡ ਵਾਸੀਆਂ ਦੀਆਂ ਮੰਗਾਂ ਅਤੇ ਅਧੂਰੇ ਪਏ ਵਿਕਾਸ ਦੇ ਕੰਮਾਂ ਨੂੰ ਪੂਰਾ ਕਰਨ ਦੇ ਨਾਮ 'ਤੇ ਵੋਟਾਂ ਦੀ ਮੰਗ ਕਰ ਰਹੇ ਹਨ | ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਆਪਣੇ ਵਾਰਡ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਸ ਦੇ ਆਧਾਰ 'ਤੇ ਉਹ ਇਹ ਸੀਟ ਜਿੱਤ ਕੇ ਕੁਲਬੀਰ ਸਿੰਘ ਜ਼ੀਰਾ ਦੀ ਝੋਲੀ ਵਿਚ ਪਾਉਣਗੇ |
ਪਿਛਲੀ ਖ਼ਬਰ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਕਲਸੀ ਦੀ ਪਤਨੀ ਨੂੰ 'ਆਪ' ਨੇ ਉਤਾਰਿਆ ਚੋਣ ਮੈਦਾਨ 'ਚ ਅਗਲੀ ਖ਼ਬਰ ਦੇਸ਼ 'ਤੇ ਆਈ ਹਰ ਮੁਸੀਬਤ ਦਾ ਟਾਕਰਾ ਸਭ ਤੋਂ ਪਹਿਲਾਂ ਸਿੱਖ ਕੌਮ ਨੇ ਕੀਤਾ- ਹਸ਼ਮਤ ਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।