ਮੱਖੂ, 17 ਮਈ (ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ੀਰਾ ਤੋਂ ਹਲਕਾ ਇੰਚਾਰਜ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਵਲੋਂ ਮੱਖੂ ਵਿਖੇ ਆਪਣੇ ਨਜ਼ਦੀਕੀ ਸਾਥੀ ਭਾਈ ਨਰਿੰਦਰ ਸਿੰਘ ਪੰਨੂ ਦੇ ਗ੍ਰਹਿ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਕੋਈ ਗੁਰੂ ਦਾ ਪਿਆਰਾ ਅੱਗੇ ਆਇਆ ਤਾਂ ਉਹ ਹਨ ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਪਰ ਸਰਕਾਰਾਂ ਨਹੀਂ ਚਾਹੁੰਦੀਆਂ ਹਨ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋਵੇ ਅਤੇ ਪੰਜਾਬ ਦੇ ਨੌਜਵਾਨ ਸਰਬੱਤ ਦੇ ਭਲੇ ਲਈ ਆਪਣੀ ਆਵਾਜ਼ ਬੁਲੰਦ ਕਰ ਸਕੇ ਕਿਉਂਕਿ ਸਿੱਖ ਕੌਮ ਨੇ ਹਮੇਸ਼ਾ ਸਰਬੱਤ ਦੇ ਭਲੇ ਅਤੇ ਹਰੇਕ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਵੀ ਸਰਕਾਰਾਂ ਦੀਆਂ ਅੱਖਾਂ ਵਿਚ ਰੜਕ ਰਹੀ ਹੈ | ਉਨ੍ਹਾਂ ਅਪੀਲ ਕੀਤੀ ਕਿ ਇਸ ਵਾਰ ਜਿੱਥੇ ਤੁਸੀਂ ਵਾਰ ਵਾਰ ਵੱਖ-ਵੱਖ ਪਾਰਟੀਆਂ ਨੂੰ ਮੌਕਾ ਦਿੱਤਾ ਉੱਥੇ ਇਸ ਵਾਰ ਭਾਈ ਅੰਮਿ੍ਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮੌਕਾ ਦੇ ਕੇ ਪੰਜਾਬ ਵਿਚ ਆਪਣੀ ਸਰਕਾਰ ਬਣਾ ਕੇ ਦੇਖੋ | ਅੰਤ ਵਿਚ ਭਾਈ ਨਰਿੰਦਰ ਸਿੰਘ ਪੰਨੂ ਵੱਲੋਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਜ਼ੀਰਾ ਅਕਾਲੀ ਦਰਬਾਰ 'ਚ ਪੰਜਾਬ ਦੇ ਅਤੇ ਗ੍ਰਹਿ ਵਿਖੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਇਲਾਵਾ ਭਾਈ ਨਰਿੰਦਰ ਸਿੰਘ ਪੰਨੂ, ਡਾ: ਸੁਖਦੇਵ ਸਿੰਘ ਵਿੰਝੋਕੇ, ਭਾਈ ਮਲਕੀਤ ਸਿੰਘ ਮੱਖੂ,ਜਸਬੀਰ ਸਿੰਘ ਸਸਤੇ ਵਾਲਾ ਮੁੱਖ ਬੁਲਾਰਾ,ਜਥੇਦਾਰ ਦਿਲਬਾਗ ਸਿੰਘ ਵਰਪਾਲ, ਮਾਸਟਰ ਹਰਭਜਨ ਸਿੰਘ, ਸਰਬਜੀਤ ਸਿੰਘ ਤਲਵੰਡੀ ਨਿਪਾਲਾਂ,ਡਾਕਟਰ ਅਮਰਜੀਤ ਸਿੰਘ,ਗੁਰਵਿੰਦਰ ਸਿੰਘ ਸੰਧੂ ਹਸ਼ਮਤ ਵਾਲਾ,ਭਾਈ ਸੁਖਜੀਤ ਸਿੰਘ ਖਾਲਿਸਤਾਨੀ,ਸੁਰਿੰਦਰ ਆਹੂਜਾ, ਗੁਰਪ੍ਰੀਤ ਸਿੰਘ,ਰੇਸ਼ਮ ਸਿੰਘ, ਸੁਖਦੇਵ ਸਿੰਘ,ਭੁਪਿੰਦਰ ਸਿੰਘ, ਗੋਲਡੀ ਸੰਧੂ, ਅਰਸ਼ਦੀਪ ਸਿੰਘ ਸੰਧੂ,ਬਲਵਿੰਦਰ ਸਿੰਘ,ਪ੍ਰੇਮ ਸਿੰਘ,ਸੰਤੋਖ ਸਿੰਘ,ਗੁਰਜੰਟ ਸਿੰਘ,ਮੇਜਰ ਸਿੰਘ ਸੰਧੂ,ਸਰਬਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |