ਫਿਰੋਜ਼ਪੁਰ, 17 ਮਈ (ਸੁਖਵਿੰਦਰ ਸਿੰਘ)- ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 11 ਵਿਚ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਹਾਂਡਾ ਅਤੇ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਹਾਂਡਾ ਵਲੋਂ ਚਲਾਈ ਜਾ ਰਹੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ | ਚੋਣ ਪ੍ਰਚਾਰ ਦੌਰਾਨ ਘਰ-ਘਰ ਪਹੁੰਚ ਰਹੇ ਹਾਂਡਾ ਪਰਿਵਾਰ ਨੂੰ ਵਾਰਡ ਵਾਸੀਆਂ ਵਲੋਂ ਪੂਰਾ ਵਿਸ਼ਵਾਸ ਅਤੇ ਸਾਥ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਦੁਬਾਰਾ ਲੋਕਾਂ ਦੇ ਘਰਾਂ ਵਿਚ ਜਾ ਰਹੇ ਹਨ ਤਾਂ ਲੋਕ ਵਿਕਾਸ ਦੇ ਕੰਮਾਂ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਪਿਆਰ ਤੇ ਆਸ਼ੀਰਵਾਦ ਦੇ ਰਹੇ ਹਨ | ਹਾਂਡਾ ਪਰਿਵਾਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਹੁਣ ਚੋਣਾਂ ਦੇ ਸਮੇਂ ਲੋਕਾਂ ਕੋਲ ਵੱਡੇ ਵਾਅਦੇ ਕਰ ਰਹੀਆਂ ਹਨ ਪਰ ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਨੇ ਵੀ ਵਾਰਡ ਦੀ ਸਾਰ ਨਹੀਂ ਲਈ | ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਨੇ ਵੀ ਹਾਂਡਾ ਪਰਿਵਾਰ ਦੇ ਹੱਕ ਵਿੱਚ ਖੁੱਲ੍ਹ ਕੇ ਸਮਰਥਨ ਜਤਾਇਆ | ਲੋਕਾਂ ਨੇ ਕਿਹਾ ਕਿ ਪਰਮਜੀਤ ਕੌਰ ਹਾਂਡਾ ਅਤੇ ਪਰਮਿੰਦਰ ਸਿੰਘ ਹਾਂਡਾ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹੇ ਹਨ | ਵਾਰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਹਾਂਡਾ ਪਰਿਵਾਰ ਨੇ ਹੀ ਹਮੇਸ਼ਾ ਲੋਕਾਂ ਦੇ ਕੰਮ ਕੀਤੇ ਹਨ ਜਦਕਿ ਹੋਰ ਪਾਰਟੀਆਂ ਸਿਰਫ਼ ਚੋਣਾਂ ਵੇਲੇ ਹੀ ਨਜ਼ਰ ਆਉਂਦੀਆਂ ਹਨ |