25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਜ਼ੀਰਾ ਦੇ 17 ਵਾਰਡਾਂ ਤੋਂ 119 ਵਿਚੋਂ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ

ਅਜੀਤ ਡੈਸਕ 20-05-2026
ਜ਼ੀਰਾ,19 ਮਈ (ਰਜਨੀਸ਼ ਕਥੂਰੀਆ)-26 ਮਈ 2026 ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਲਈ ਐਸ.ਡੀ.ਐਮ.ਕਮ ਚੋਣ ਰਿਟਰਨਿੰਗ ਅਫਸਰ ਜ਼ੀਰਾ ਲਛਮਣ ਸਿੰਘ ਦੇ ਦਫਤਰ ਵਿਖੇ 119 ਉਮੀਦਵਾਰਾਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਤੌਰ ਤੇ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਇਹਨਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਤੇ 8 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿਚ ਤਰੁੱਟੀਆਂ ਪਾਈਆਂ ਜਾਣ ਕਰਕੇ ਰੱਦ ਕਰ ਦਿੱਤੇ ਗਏ ਹਨ | ਹੁਣ ਚੋਣ ਮੈਦਾਨ ਵਿਚ 111 ਉਮੀਦਵਾਰ ਬਾਕੀ ਰਹਿ ਗਏ ਹਨ | ਇਹਨਾਂ ਵਿਚ ਆਮ ਆਦਮੀ ਪਾਰਟੀ ਦੇ 30, ਕਾਂਗਰਸ ਪਾਰਟੀ ਦੇ 34, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 14, ਭਾਰਤੀ ਜਨਤਾ ਪਾਰਟੀ ਦੇ 13, ਬਹੁਜਨ ਸਮਾਜ ਪਾਰਟੀ ਦੇ 5 ਜਦੋਂਕਿ 15 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ | ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਸਥਾਨਕ ਸ਼ਹਿਰ ਵਿਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ ਅਤੇ ਚੋਣ ਕਮਿਸ਼ਨਰ ਵਲੋਂ ਇਹ ਚੋਣਾਂ ਪਾਰਦਰਸ਼ੀ ਅਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਕਰਵਾਏ ਜਾਣ ਕਰਕੇ ਸ਼ਹਿਰ ਵਾਸੀ ਚੋਣ ਕਮਿਸ਼ਨਰ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ 2 ਧੜਿਆਂ ਦੀ ਆਪਸ ਵਿਚ ਖਹਿਬਾਜ਼ੀ ਹੋਣ ਕਰਕੇ ਜਿਸ-ਜਿਸ ਵਾਰਡ ਵਿਚ ਇਹਨਾਂ ਦੇ ਸਮਰਥਕ ਉਮੀਦਵਾਰ ਚੋਣ ਲੜ ਰਹੇ ਹਨ | ਉਹਨਾਂ ਵਲੋਂ ਇਕ ਦੂਸਰੇ ਦੇ ਉਮੀਦਵਾਰ ਦੇ ਖ਼ਿਲਾਫ਼ ਆਜ਼ਾਦ ਉਮੀਦਵਾਰ ਚੋਣ ਲੜਨ ਲਈ ਖੜ੍ਹੇ ਕਰ ਦਿੱਤੇ ਗਏ ਹਨ |
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਵਲੋਂ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ 111 ਉਮੀਦਵਾਰ ਚੋਣ ਮੈਦਾਨ 'ਚ ਡਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।