27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਆਦਰਸ਼ ਸਕੂਲ ਹਰਦਾਸਾ ਦੇ ਤਿੰਨ ਖਿਡਾਰੀਆਂ ਦੀ ਨੈਸ਼ਨਲ ਲਈ ਹੋਈ ਚੋਣ

ਅਜੀਤ ਡੈਸਕ 20-05-2026
ਖੋਸਾ ਦਲ ਸਿੰਘ, 19 ਮਈ(ਮਨਪ੍ਰੀਤ ਸਿੰਘ ਸੰਧੂ)-ਪਿਛਲੇ ਦਿਨੀਂ 13ਵੀਂ ਸਬ ਜੂਨੀਅਰ ਬੇਸਬਾਲ ਸਟੇਟ ਟੂਰਨਾਮੈਂਟ ਜੋ ਕਿ ਲੁਧਿਆਣਾ ਦੇ ਗਿਲਾ ਪਿੰਡ ਵਿਖੇ ਹੋਇਆ, ਵਿਚ ਮੰੁਡਿਆਂ ਦੀਆਂ 11 ਟੀਮਾਂ 11 ਜ਼ਿਲਿ੍ਹਆਂ ਨੇ ਭਾਗ ਲਿਆ | ਇਸੇ ਟੂਰਨਾਮੈਂਟ ਵਿਚ ਹੀ ਫ਼ਿਰੋਜ਼ਪੁਰ ਦੀ ਟੀਮ ਨੇ ਵੀ ਭਾਗ ਲਿਆ ਅਤੇ ਹਰ ਇਕ ਟੀਮ ਨੂੰ ਬੀਟ ਕਰਦਿਆਂ ਪਛਾੜਦਿਆਂ ਹੋਇਆਂ ਫ਼ਿਰੋਜ਼ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ | ਜਿਸ ਤਹਿਤ ਆਪਣੇ ਸਕੂਲ, ਮਾਤਾ, ਪਿਤਾ ਅਤੇ ਜ਼ਿਲ੍ਹੇ ਦੇ ਨਾਮ ਇਨ੍ਹਾਂ ਖਿਡਾਰੀਆਂ ਨੇ ਉੱਚਾ ਚੁੱਕਿਆ | ਖਿਡਾਰੀਆਂ ਦੇ ਚੰਗੇ ਖੇਡ ਪ੍ਰਦਰਸ਼ਨ ਨੂੰ ਦੇਖਦਿਆਂ ਇਸੇ ਹੀ ਸਕੂਲ ਦੇ ਤਿੰਨ ਖਿਡਾਰੀ ਸਾਹਿਬ ਦੀਪ ਸਿੰਘ ਨੌਵੀਂ ਏ, ਅਰਸ਼ਦੀਪ ਸਿੰਘ ਅੱਠਵੀਂ ਬੀ. ਅਤੇ ਸੁਰਜੀਤ ਸਿੰਘ ਨੌਵੀਂ ਏ ਦੀ ਚੋਣ ਨੈਸ਼ਨਲ ਲਈ ਹੋਈ | ਇਸ ਮੌਕੇ ਕੋਚ ਗੁਰਿੰਦਰ ਸਿੰਘ, ਹਰਸਿਮਰਨ ਸਿੰਘ ਡੀ.ਪੀ., ਪਿ੍ੰਸੀਪਲ ਰਵਿੰਦਰ ਕੌਰ, ਅਧਿਆਪਕ ਪਵਨ ਨੇ ਇਨ੍ਹਾਂ ਬੱਚਿਆਂ ਦੇ ਇੰਚਾਰਜ ਮੈਡਮ ਸਤਿੰਦਰ, ਮੈਡਮ ਜਸਵੀਰ ਅਤੇ ਮੈਡਮ ਹਰਪਿੰਦਰ ਉਚੇਚੇ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਆਗੂ ਕੁਲਵਿੰਦਰ ਸਿੰਘ ਸੋਢੀਵਾਲਾ ਨੂੰ ਸਦਮਾ,ਪਿਤਾ ਦਾ ਦੇਹਾਂਤ ਅਗਲੀ ਖ਼ਬਰ ਅੰਕੁਸ਼ ਮਹਿਤਾ ਨੇ 90 ਪ੍ਰਤੀਸ਼ਤ ਅਤੇ ਕੋਮਲ ਨੇ 86 ਫ਼ੀਸਦੀ ਅੰਕ ਪ੍ਰਾਪਤ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।