19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡਾ.ਗੌਰਵ ਭਾਸਕਰ ਵਲੋਂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ

ਅਜੀਤ ਡੈਸਕ 21-05-2026
ਫ਼ਿਰੋਜ਼ਪੁਰ, 20 ਮਈ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ ਅਤੇ ਵਿਵੇਕਾਨੰਦ ਜੂਨੀਅਰ ਦੇ ਚੇਅਰਮੈਨ ਅਤੇ ਮੋਹਨ ਲਾਲ ਭਾਸਕਰ ਫਾਊਾਡੇਸ਼ਨ ਦੇ ਜਨਰਲ ਸਕੱਤਰ ਡਾ. ਗੌਰਵ ਸਾਗਰ ਭਾਸਕਰ ਨੇ ਮੰਗਲਵਾਰ ਨੂੰ ਬਿਆਸ ਦੌਰੇ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਹੋਈ ਗੱਲਬਾਤ ਨੂੰ ਡਾ. ਭਾਸਕਰ ਨੇ ਅਧਿਆਤਮਿਕ ਤੌਰ 'ਤੇ ਬਹੁਤ ਹੀ ਪ੍ਰੇਰਣਾਦਾਇਕ ਅਤੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਅਨੁਭਵ ਕਰਾਰ ਦਿੱਤਾ | ਡਾ. ਭਾਸਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਨਿਮਰਤਾ, ਸਿਆਣਪ, ਮਨੁੱਖਤਾ ਅਤੇ ਸਕਾਰਾਤਮਿਕ ਸੋਚ ਨਾਲ ਜੁੜੀਆਂ ਅਹਿਮ ਸਿੱਖਿਆਵਾਂ ਪ੍ਰਾਪਤ ਹੋਈਆਂ | ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸੰਸਥਾਵਾਂ ਰਾਹੀਂ ਸਮਾਜਿਕ ਭਲਾਈ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਜਾਰੀ ਰੱਖਣ ਲਈ ਵਚਨਬੱਧ ਹਨ | ਡਾ. ਭਾਸਕਰ ਨੇ ਕਿਹਾ ਕਿ ਦਇਆ, ਸੇਵਾ ਭਾਵਨਾ ਅਤੇ ਸਕਾਰਾਤਮਿਕ ਵਿਚਾਰਧਾਰਾ ਵਰਗੀਆਂ ਕਦਰਾਂ ਹੀ ਇਕ ਬਿਹਤਰ ਅਤੇ ਸੁਖਦਾਈ ਸਮਾਜ ਦੀ ਨੀਂਹ ਮਜ਼ਬੂਤ ਕਰਦੀਆਂ ਹਨ |
ਪਿਛਲੀ ਖ਼ਬਰ ਵਿਕਾਸ ਦੇ ਦਾਅਵੇ ਨਿਕਲੇ ਖੋਖਲੇ, ਹੁਣ ਵਾਰਡ ਨੰਬਰ 2 'ਚ ਖਿੜੇਗਾ ਕਮਲ-ਦਵਿੰਦਰ ਪਹਿਲਵਾਨ ਅਗਲੀ ਖ਼ਬਰ ਮੱਛਰਾਂ ਤੇ ਮੱਖੀਆਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।