19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸਿਵਲ ਹਸਪਤਾਲ ਜ਼ੀਰਾ ਵਿਚ ਗੋਡਿਆਂ ਦੇ ਮਰੀਜ਼ਾਂ ਲਈ ਮਸੀਹਾ ਸਾਬਤ ਹੋ ਰਹੇ ਹਨ ਡਾ. ਸੌਰਭ ਜੈਨ

ਅਜੀਤ ਡੈਸਕ 21-05-2026
ਜ਼ੀਰਾ, 20 ਮਈ (ਰਜਨੀਸ਼ ਕਥੂਰੀਆ)-ਅੱਜ-ਕੱਲ੍ਹ 50 ਸਾਲ ਤੋਂ ਵੱਧ ਉਮਰ ਦੇ ਵੱਡੀ ਗਿਣਤੀ ਵਿਚ ਅÏਰਤਾਂ ਅਤੇ ਮਰਦਾਂ ਨੂੰ ਗੋਡਿਆਂ ਵਿਚ ਗਰੀਸ ਦੀ ਘਾਟ ਦੀ ਸਮੱਸਿਆ ਹੈ | ਜਿਸ ਕਰਕੇ ਪ੍ਰਾਈਵੇਟ ਹਸਪਤਾਲਾਂ ਵਿਚ ਉਨ੍ਹਾਂ ਨੂੰ ਲੱਖਾਂ ਰੁਪਏ ਖ਼ਰਚ ਕਰਕੇ ਅਪਰੇਸ਼ਨ ਕਰਵਾਉਣੇ ਪੈਂਦੇ ਹਨ | ਪਰ ਇਸ ਦੇ ਦਰਮਿਆਨ ਸਿਵਲ ਹਸਪਤਾਲ ਜ਼ੀਰਾ ਵਿਖੇ ਪਿਛਲੇ ਕਰੀਬ 6 ਸਾਲ ਤੋਂ ਤਾਇਨਾਤ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ.ਸੌਰਭ ਜੈਨ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਮਸੀਹਾ ਸਾਬਤ ਹੋ ਰਹੇ ਹਨ | ਤਹਿਸੀਲ ਜ਼ੀਰਾ ਹੀ ਨਹੀਂ ਬਲਕਿ ਇਸ ਦੇ ਆਸ-ਪਾਸ ਤਲਵੰਡੀ ਭਾਈ, ਮੁਦਕੀ, ਮੱਖੂ, ਮੱਲਾਂਵਾਲਾ, ਕੋਟ ਈਸੇ ਖਾਂ, ਬਾਘਾ ਪੁਰਾਣਾ, ਮੋਗਾ, ਲੁਧਿਆਣਾ, ਅੰਮਿ੍ਤਸਰ ਅਤੇ ਇਨ੍ਹਾਂ ਦੇ ਨਾਲ ਲੱਗਦੇ ਪਿੰਡਾਂ ਸਮੇਤ ਲਗਭਗ 100 ਕਿੱਲੋਮੀਟਰ ਦੇ ਇਲਾਕੇ ਤੋਂ ਆਉਣ ਵਾਲੇ ਮਰੀਜ਼ਾਂ ਦੇ ਲਗਭਗ 4 ਹਜ਼ਾਰ ਮਰੀਜ਼ਾਂ ਦੇ ਗੋਡਿਆਂ ਦੇ ਸਫਲਤਾਪੂਰਵਕ ਅਪਰੇਸ਼ਨ ਕਰ ਚੁੱਕੇ ਹਨ | ਇਸ ਦੌਰਾਨ ਗੱਲਬਾਤ ਕਰਦਿਆਂ ਸੌਰਭ ਜੈਨ ਨੇ ਦੱਸਿਆ ਕਿ ਇਕ ਗੋਡੇ ਦਾ ਅਪਰੇਸ਼ਨ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਦੇ ਵਿਚ ਲਗਭਗ 2 ਲੱਖ ਰੁਪਏ ਖਰਚਾ ਆਉਂਦਾ ਹੈ, ਪਰ ਇਸ ਹਸਪਤਾਲ ਵਿਚ ਪੰਜਾਬ ਸਰਕਾਰ ਵਲੋਂ ਬਣਾਏ ਗਏ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਅਤੇ ਕੇਂਦਰ ਸਰਕਾਰ ਵਲੋਂ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਕਾਰਡ 'ਤੇ ਅਪਰੇਸ਼ਨ ਕੀਤੇ ਜਾਂਦੇ ਹਨ | ਡਾ.ਸੌਰਭ ਜੈਨ ਨੇ ਇਹ ਵੀ ਦੱਸਿਆ ਕਿ ਮੇਰੇ ਵਲੋਂ ਸਿਰਫ਼ ਗੋਡਿਆਂ ਦੇ ਅਪਰੇਸ਼ਨ ਹੀ ਨਹੀਂ ਬਲਕਿ ਹੱਡੀਆਂ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਸੰਬੰਧੀ ਕੈਂਪ ਸ਼ੁਰੂ ਅਗਲੀ ਖ਼ਬਰ ਵਾਰਡ ਨੰਬਰ -1 'ਚ ਭਾਰਤੀ ਜਨਤਾ ਪਾਰਟੀ ਦਾ ਜ਼ੋਰਦਾਰ ਪ੍ਰਚਾਰ, ਘਰ-ਘਰ ਜਾ ਕੇ ਮੰਗਿਆ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।