15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਥਾਣੇ ਦੇ ਅੰਦਰ ਦਿੱਤਾ ਧਰਨਾ

ਅਜੀਤ ਡੈਸਕ 29-05-2026
ਗੁਰੂਹਰਸਹਾਏ, 28 ਮਈ (ਕਪਿਲ ਕੰਧਾਰੀ)-ਅੱਜ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਵਲੋਂ ਬਣਾਈ ਗਈ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਫੱਕ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੈਂਕੜੇ ਫੱਕ ਮਜ਼ਦੂਰਾਂ ਅਤੇ ਆਮ ਲੋਕਾਂ ਵਲੋਂ ਸਥਾਨਕ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਣ ਉਪਰੰਤ ਥਾਣੇ ਅੰਦਰ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ ਦੀ ਅਗਵਾਈ ਸੰਘਰਸ਼ ਕਮੇਟੀ ਦੇ ਆਗੂ ਜ਼ੈਲ ਸਿੰਘ ਚੱਪਾ ਅੜੀਕੀ, ਸਤਨਾਮ ਸਿੰਘ ਕਚੂਰਾ, ਪ੍ਰਵੀਨ ਬਾਜੇ ਕੇ, ਕੁਲਦੀਪ ਮੋਠਾਂ ਵਾਲਾ ਅਤੇ ਚਰਨਜੀਤ ਛਾਂਗਾ ਰਾਏ ਨੇ ਕੀਤੀ | ਜ਼ਿਕਰਯੋਗ ਹੈ ਕਿ ਸੰਘਰਸ਼ ਕਮੇਟੀ ਵਲੋਂ ਪਹਿਲਾਂ ਡੀ.ਐਸ.ਪੀ. ਗੁਰੂਹਰਸਹਾਏ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ | ਪਰ ਜਦੋਂ ਆਗੂਆਂ ਨੂੰ ਪਤਾ ਲੱਗਿਆ ਕਿ ਡੀ.ਐਸ.ਪੀ. ਛੁੱਟੀ 'ਤੇ ਹਨ ਤਾਂ ਉਨ੍ਹਾਂ ਵਲੋਂ ਥਾਣੇ ਅੰਦਰ ਧਰਨਾ ਲਗਾ ਦਿੱਤਾ ਗਿਆ | ਇੱਥੇ ਦੱਸਣਯੋਗ ਹੈ ਕਿ ਸਾਉਣੀ 2025 ਦੇ ਸੀਜ਼ਨ ਦੌਰਾਨ ਕੁੱਝ ਵਿਅਕਤੀਆਂ ਵਲੋਂ ਗੁਰੂਹਰਸਹਾਏ ਦੀ ਅਨਾਜ ਮੰਡੀ ਵਿਚ ਝਾੜ ਮਜ਼ਦੂਰੀ ਕਰਦੀਆਂ ਅÏਰਤਾਂ ਦੀ ਫੱਕ ਚੋਰੀ ਕੀਤੀ ਗਈ ਸੀ | ਇਸ ਸੰਬੰਧੀ ਫੱਕ ਮਜ਼ਦੂਰਾਂ ਵਲੋਂ ਆਵਾਜ਼ ਉਠਾਉਣ ਅਤੇ ਲਿਖਤੀ ਦਰਖ਼ਾਸਤਾਂ ਦੇਣ ਦੇ ਬਾਵਜੂਦ ਵੀ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਸੰਘਰਸ਼ ਕਮੇਟੀ ਵਲੋਂ ਅੱਜ ਇਹ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਮੌਜੂਦਾ ਫੱਕ ਘੁਟਾਲੇ ਵਿਚ ਸ਼ਾਮਲ ਵਿਅਕਤੀਆਂ ਨੇ ਗ਼ਰੀਬ ਮਜ਼ਦੂਰ ਅÏਰਤਾਂ ਦੀ ਮਿਹਨਤ ਦੀ ਕਮਾਈ ਚੋਰੀ ਕਰਕੇ ਵੱਡਾ ਧੱਕਾ ਕੀਤਾ ਹੈ | ਜੋ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਯੋਗ ਨਹੀਂ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸਿਆਸੀ ਦਬਾਅ ਜਾਂ ਹੋਰ ਕਾਰਨਾਂ ਕਰਕੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ | ਆਗੂਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਜਲਦ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਐਸ.ਐਚ.ਓ. ਵਲੋਂ ਧਰਨਾਕਾਰੀਆਂ ਅਤੇ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਤੁਰੰਤ ਗ਼ੌਰ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਮਿੱਡਾ, ਅੰਗਰੇਜ਼ ਸਿੰਘ ਕਪੂਰ, ਦਰਸ਼ਨ ਸਿੰਘ ਭਾਟਾ, ਮੰਗਾ ਸਿੰਘ, ਧਰਮਿੰਦਰ ਰਹਿਮੇਸ਼ਾਹ, ਬਲਵਿੰਦਰ ਸਰੂਪੇ ਵਾਲਾ, ਛਿੰਦਰ ਸਰੂਪੇ ਵਾਲਾ ਅਤੇ ਇੰਦਰ ਕ੍ਰਾਂਤੀ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ ਅਗਲੀ ਖ਼ਬਰ ਹਾਈਵੇਅ 'ਤੇ ਨੀਲ ਗਾਂ ਆਉਣ ਕਾਰਨ ਸੀਮੈਂਟ ਨਾਲ ਲੱਦਿਆ ਟਰੱਕ ਪਲਟਿਆ, ਚਾਲਕ ਤੇ ਕੰਡਕਟਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।