14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਲੈ ਕੇ ਟਰੱਕ ਹੋਇਆ ਰਵਾਨਾ

ਅਜੀਤ ਡੈਸਕ 29-05-2026
ਮੁੱਦਕੀ, 28 ਮਈ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਨਜ਼ਦੀਕ ਪਿੰਡ ਕੋਟ ਕਰੋੜ ਕਲਾਂ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਸੰਗਤਾਂ ਲਈ ਲਗਾਏ ਜਾ ਰਹੇ ਲੰਗਰਾਂ ਲਈ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ 'ਚ ਪਿੰਡ ਕੋਟ ਕਰੋੜ ਕਲਾਂ ਤੋਂ ਕਣਕ ਦਾ ਭਰਿਆ ਟਰੱਕ ਗੁਰੂ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਰਵਾਨਾ ਕੀਤਾ ਗਿਆ | ਲੰਗਰਾਂ ਲਈ ਭੇਜੀ ਜਾ ਰਹੀ ਰਸਦ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਹਜ਼ੂਰ ਸਾਹਿਬ ਦੇ ਲੰਗਰਾਂ 'ਚ ਇਲਾਕੇ ਦਾ ਦਸਵੰਧ ਕਣਕ ਦੇ ਰੂਪ 'ਚ ਪਾਉਣ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਕੀਤੀ ਗਈ ਸੀ, ਜਿਸ 'ਚ ਹਰ ਸਾਲ ਸੰਗਤਾਂ ਵੱਧ-ਚੜ੍ਹ ਕੇ ਯੋਗਦਾਨ ਪਾਉਂਦੀਆਂ ਹਨ | ਉਨ੍ਹਾਂ ਦੱਸਿਆ ਕਿ ਹੁਣ ਪਿੰਡ ਕੋਟ ਕਰੋੜ ਕਲਾਂ, ਕੋਟ ਕਰੋੜ ਖ਼ੁਰਦ, ਤੂੰਬੜ ਭੰਨ, ਵਾੜਾ ਜਵਾਹਰ ਸਿੰਘ ਵਾਲਾ, ਕਾਲੀਏ ਵਾਲਾ, ਸੁਲਹਾਣੀ, ਲੱਲੇ, ਹਕੂਮਤ ਸਿੰਘ ਵਾਲਾ, ਤਲਵੰਡੀ ਭਾਈ ਆਦਿ ਪਿੰਡਾਂ ਦੀਆਂ ਸੰਗਤਾਂ ਵਲੋਂ ਇਕੱਠੀ ਕੀਤੀ ਕਣਕ ਤਖ਼ਤ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨਾਂਦੇੜ ਵਿਖੇ ਲੰਗਰਾਂ ਲਈ ਭੇਜੀ ਗਈ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਥੇ. ਬਾਬਾ ਕਰਨੈਲ ਸਿੰਘ, ਜਗਤਾਰ ਸਿੰਘ, ਬਸੰਤ ਸਿੰਘ, ਬਿੰਦਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਸਰਪੰਚ, ਬਲਕਾਰ ਸਿੰਘ ਨੰਬਰਦਾਰ, ਸਰੂਪ ਸਿੰਘ, ਜਸਵੀਰ ਸਿੰਘ, ਮੇਲਾ ਸਿੰਘ ਬਿਜਲੀ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਜਗਸੀਰ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਬਿੱਟੂ, ਗੁਰਪੇ੍ਰਮ ਯੂ.ਐੱਸ.ਏ., ਗਿਆਨ ਸਿੰਘ ਬਿਜਲੀ, ਜਥੇ. ਜੋਗਿੰਦਰ ਸਿੰਘ, ਨਿਰਮਲ ਸਿੰਘ, ਭਗਵਾਨ ਸਿੰਘ, ਦਰਸ਼ਨ ਪ੍ਰਧਾਨ ਤਲਵੰਡੀ ਭਾਈ, ਰਾਜਾ ਸਰਪੰਚ, ਗੁਰਮੇਜ ਸਿੰਘ ਸਰਪੰਚ, ਕੁਲਦੀਪ ਸਰਪੰਚ, ਸੀਪੂ ਸਿੰਘ, ਹਰਨੇਕ ਸਿੰਘ, ਠਾਕੁਰ ਸਿੰਘ, ਗੁਰਮੇਜ ਸਿੰਘ, ਛਿੰਦਾ ਸਿੰਘ, ਦਲੀਪ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ ਗੀਤੂ, ਗੁਰਜੀਤ ਸਿੰਘ ਫ਼ੌਜੀ, ਭੋਲਾ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ.ਐਚ.ਸੀ ਸੈਂਟਰ ਵਿਚ ਸਥਿਤ ਕ੍ਰਸਨਾ ਲੈਬੋਰੇਟਰੀ ਨੂੰ ਲੱਗੀ ਅੱਗ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਪ੍ਰਤੀ ਮਹਿਲਾਵਾਂ 'ਚ ਭਾਰੀ ਉਤਸ਼ਾਹ- ਕੌਂਸਲਰ ਦਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।