04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸ਼ਰਾਰਤੀ ਅਨਸਰਾਂ ਨੇ ਧਰਨੇ ਦੀ ਕੀਤੀ ਤੋੜ-ਭੰਨ, ਬੈਨਰ ਪਾੜੇ ਧਰਨਾ ਮੁਲਤਵੀ-ਮਦਨ ਨਰੂਲਾ

ਅਜੀਤ ਡੈਸਕ 30-05-2026
ਗੁਰੂਹਰਸਹਾਏ, 29 ਮਈ (ਕਪਿਲ ਕੰਧਾਰੀ)-ਅਖਿਲ ਭਾਰਤੀ ਲੋਕਤੰਤਰਿਕ ਅਧਿਕਾਰ ਰੱਖਿਆ ਸੰਮਤੀ ਦੇ ਪ੍ਰਧਾਨ ਮਦਨ ਲਾਲ ਨਰੂਲਾ ਜੋ ਕਿ ਰੇਲਵੇ ਪਾਰਕ ਵਿਖੇ ਸ਼ਹਿਰ ਵਾਸੀਆਂ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਲੈ ਕੇ 25 ਅਕਤੂਬਰ 2025 ਤੋਂ ਲਗਾਤਾਰ ਧਰਨਾ 'ਤੇ ਬੈਠੇ ਸਨ | ਉਨ੍ਹਾਂ ਦੱਸਿਆ ਕਿ 25 ਮਈ 2026 ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ਦੀ ਗੈਰ-ਮੌਜੂਦਗੀ ਦੌਰਾਨ ਧਰਨੇ ਵਾਲੀ ਥਾਂ ­'ਤੇ ਤੋੜ-ਭੰਨ ਕੀਤੀ ਗਈ | ਅਤੇ ਰੇਲਵੇ ਪਾਰਕ ਵਿਚ ਉਨ੍ਹਾਂ ਵਲੋਂ ਕਿੱਲਾਂ ਨਾਲ ਲਗਾਏ ਗਏ ਫਲੈਕਸ ਬੈਨਰ ਜਿਨ੍ਹਾਂ ਵਿਚ ਸ਼ਹਿਰ ਅਤੇ ਇਲਾਕੇ ਦੀਆਂ ਵੱਖ ਵੱਖ ਮੰਗਾਂ ਲਿਖੀਆਂ ਸਨ ਨੂੰ ਖਿੱਚ ਕੇ ਪਾੜ ਦਿੱਤਾ ਗਿਆ ਅਤੇ ਧਰਨੇ ਦਾ ਸਮਾਨ ਵੀ ਇੱਧਰ-ਉੱਧਰ ਸੁੱਟ ਦਿੱਤਾ ਗਿਆ | ਮਦਨ ਲਾਲ ਨਰੂਲਾ ਨੇ ਦੱਸਿਆ ਕਿ ਜਦੋਂ ਉਹ ਧਰਨੇ ਵਾਲੀ ਥਾਂ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ | ਇਸ ਘਟਨਾ ਕਾਰਨ ਉਨ੍ਹਾਂ ਦਾ ਲਗਭਗ 7 ਤੋਂ 8 ਹਜ਼ਾਰ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਦੁਖੀ ਅਤੇ ਪਰੇਸ਼ਾਨ ਹੋਣ ਕਾਰਨ ਉਨ੍ਹਾਂ ਨੇ ਨਵੇਂ ਬੈਨਰ ਤਿਆਰ ਹੋਣ ਤੱਕ ਧਰਨਾ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ | ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਮੁਖੀ ਗੁਰੂਹਰਸਹਾਏ ਨੂੰ ਲਿਖਤੀ ਸ਼ਿਕਾਇਤ ਡਾਕ ਰਾਹੀਂ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਹਸਪਤਾਲ ਬਲੱਡ ਸੈਂਟਰ ਫ਼ਰੀਦਕੋਟ ਵਲੋਂ ਲਗਾਇਆ ਵਿਸ਼ਾਲ ਖ਼ੂਨਦਾਨ ਕੈਂਪ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਝੜਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।