04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੇਵਾ ਮੁਕਤੀ ਮੌਕੇ ਡਿਪਟੀ ਡਾਇਰੈਕਟਰ ਮਨਜੀਤ ਕੁਮਾਰ ਨੂੰ ਭਾਵੁਕ ਵਿਦਾਇਗੀ

ਅਜੀਤ ਡੈਸਕ 30-05-2026
ਫ਼ਿਰੋਜ਼ਪੁਰ, 29 ਮਈ (ਗੁਰਿੰਦਰ ਸਿੰਘ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਮਨਜੀਤ ਕੁਮਾਰ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਅੱਜ ਸਮੂਹ ਸਟਾਫ ਵਣ ਪਾਲ ਦਫ਼ਤਰ ਫ਼ਿਰੋਜ਼ਪੁਰ ਸਰਕਲ ਵਲੋਂ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ, ਪੈਨਸ਼ਨਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਮਨਜੀਤ ਕੁਮਾਰ ਦੀ ਵਿਭਾਗੀ ਸੇਵਾਵਾਂ ਅਤੇ ਸਮਾਜਿਕ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਵਿਸ਼ਾਲ ਚੌਹਾਨ ਵਣ ਪਾਲ ਫ਼ਿਰੋਜ਼ਪੁਰ ਸਰਕਲ, ਜਸਬੀਰ ਕੌਰ ਪ੍ਰਬੰਧਕੀ ਅਫ਼ਸਰ, ਰਣਜੀਤ ਸਿੰਘ ਸੁਪਰਡੈਂਟ, ਗੁਰਪ੍ਰੀਤ ਸਿੰਘ ਦਫ਼ਤਰ ਮੁਖੀ, ਸ਼ੇਰ ਸਿੰਘ ਦਫ਼ਤਰ ਮੁਖੀ, ਤਜਿੰਦਰ ਕੌਰ ਦਫ਼ਤਰ ਮੁਖੀ, ਸ਼੍ਰੀ ਗੁਰਜੀਤ ਸਿੰਘ ਬਰਾੜ ਵਣ ਰੇਂਜ ਅਫ਼ਸਰ ਫ਼ਿਰੋਜ਼ਪੁਰ, ਚਮਕੌਰ ਸਿੰਘ, ਹਰਦੀਪ ਸਿੰਘ, ਹੇਮੰਤ ਕੁਮਾਰ ਅਤੇ ਸੁਖਦੇਵ ਸਿੰਘ ਰੇਂਜ ਅਫ਼ਸਰਾਂ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਨਜੀਤ ਕੁਮਾਰ ਨੇ ਆਪਣੀ ਲੰਬੀ ਸਰਕਾਰੀ ਸੇਵਾ ਦੌਰਾਨ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਵਿਭਾਗੀ ਕੰਮਕਾਜ ਨਿਭਾਇਆ | ਉਨ੍ਹਾਂ ਨੇ ਦਫ਼ਤਰੀ ਪ੍ਰਬੰਧਨ ਦੇ ਨਾਲ-ਨਾਲ ਆਪਣੇ ਪਰਿਵਾਰਕ ਅਤੇ ਸਮਾਜਿਕ ਫ਼ਰਜ਼ਾਂ ਨੂੰ ਵੀ ਬਖ਼ੂਬੀ ਨਿਭਾਇਆ | ਜਿਸ ਕਾਰਨ ਉਹ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਸਤਿਕਾਰਯੋਗ ਸਥਾਨ ਰੱਖਦੇ ਹਨ | ਇਸ ਮੌਕੇ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ, ਰੌਸ਼ਨ ਲਾਲ, ਰਮਨ ਕੁਮਾਰ, ਘਨਸ਼ਿਆਮ ਦਫ਼ਤਰ ਮੁਖੀ ਅਤੇ ਹੋਰ ਸਹਿਯੋਗੀਆਂ ਵਲੋਂ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ | ਸਮਾਗਮ ਦੇ ਅੰਤ ਵਿਚ ਵੱਖ-ਵੱਖ ਮੰਡਲਾਂ, ਸਰਕਲ ਦਫ਼ਤਰ ਫ਼ਿਰੋਜ਼ਪੁਰ ਦੇ ਸਟਾਫ਼, ਰਿਸ਼ਤੇਦਾਰਾਂ ਅਤੇ ਸਾਥੀਆਂ ਵਲੋਂ ਮਨਜੀਤ ਕੁਮਾਰ ਨੂੰ ਮੋਮੈਂਟੋ ਅਤੇ ਕੀਮਤੀ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ ਅਗਲੀ ਖ਼ਬਰ ਅਧਿਆਪਕਾਂ ਨੂੰ ਕਾਗ਼ਜ਼ੀ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕੀਤੀ ਜਾਵੇ-ਸਾਂਝਾ ਅਧਿਆਪਕ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।