11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰੇਲਵੇ ਫਾਟਕ ਮੱਖੂ 'ਤੇ ਚੱਲ ਰਹੇ ਪੁਲ ਦੇ ਕੰਮ ਕਾਰਨ ਲੱਗਾ ਰਹਿੰਦਾ ਭਾਰੀ ਜਾਮ

ਅਜੀਤ ਡੈਸਕ 04-06-2026
ਮੱਖੂ, 3 ਜੂਨ (ਵਰਿੰਦਰ ਮਨਚੰਦਾ)-ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਕਸਬਾ ਮੱਖੂ ਅੰਦਰ ਨੈਸ਼ਨਲ ਹਾਈਵੇ 54 'ਤੇ ਪੈਂਦੇ ਫਾਟਕ ਉੱਪਰ ਰੇਲਵੇ ਪੁਲ ਦਾ ਕੰਮ ਸ਼ੁਰੂ ਹੋਇਆ ਹੈ | ਜਿਸ ਦੇ ਚੱਲਦਿਆਂ ਇਕ ਪਾਸੇ ਤੋਂ ਠੇਕੇਦਾਰਾਂ ਵਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਦੂਸਰੇ ਰਸਤੇ ਨੂੰ ਚਾਲੂ ਰੱਖਿਆ ਹੋਇਆ ਹੈ | ਇਸ ਰਸਤੇ 'ਤੇ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ 'ਚ ਵਾਹਨ ਲੰਘਦੇ ਹਨ ਅਤੇ ਭਾਰੀ ਜਾਮ ਵੀ ਲੱਗਦੇ ਹਨ | ਸਭ ਤੋਂ ਵੱਡੀ ਦਿੱਕਤ ਉਸ ਸਮੇਂ ਆਉਂਦੀ ਹੈ, ਜਦੋਂ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਟਰਾਲੀਆਂ ਵੱਡੀ ਗਿਣਤੀ 'ਚ ਇਕੱਠੀਆਂ ਜਦ ਫਾਟਕ ਉੱਪਰੋਂ ਲੰਘਦੀਆਂ ਹਨ ਤਾਂ ਕਿੰਨਾ-ਕਿੰਨਾ ਚਿਰ ਰਾਹਗੀਰਾਂ ਨੂੰ ਇਸ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ | ਹੋਰ ਤਾਂ ਹੋਰ ਇਸ ਫਾਟਕ 'ਤੇ ਕਈ ਵਾਰ ਤਾਂ ਪਰਾਲੀ ਦੀਆਂ ਭਰੀਆਂ ਟਰਾਲੀਆਂ ਪਲਟਣ ਕਾਰਨ ਲੰਮਾ ਸਮਾਂ ਜਾਮ ਲੱਗਾ ਰਹਿੰਦਾ ਹੈ | ਉੱਧਰ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੈਸ਼ਨਲ ਹਾਈਵੇ ਵਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੱਖੂ ਵਿਖੇ ਨੈਸ਼ਨਲ ਹਾਈਵੇ ਤੋਂ ਰੋਜ਼ਾਨਾ ਵੱਡੀ ਗਿਣਤੀ 'ਚ ਓਵਰਲੋਡ ਟਰਾਲੀਆਂ ਦਾ ਲੰਘਣਾ ਇੰਝ ਲੱਗਦੈ ਜਿਵੇਂ ਆਰ.ਟੀ.ਓ. ਵਿਭਾਗ ਗਹਿਰੀ ਨੀਂਦ ਸੁੱਤਾ ਹੋਇਆ ਹੈ, ਜੋ ਇਨ੍ਹਾਂ 'ਤੇ ਕਾਰਵਾਈ ਨਹੀਂ ਕਰ ਰਿਹਾ | ਸਥਾਨਕ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਜਦੋਂ ਤੱਕ ਰੇਲਵੇ ਫਾਟਕ ਉੱਪਰ ਪੁਲ ਦਾ ਕੰਮ ਮੁਕੰਮਲ ਨਹੀਂ ਹੁੰਦਾ, ਉਤਨਾ ਚਿਰ ਕੋਈ ਹੋਰ ਬਦਲਵੇਂ ਰਸਤੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਤੋਂ ਲੰਘਦੇ ਪਰਾਲੀ ਦੀਆਂ ਗੱਠਾਂ ਨਾਲ ਭਰੀਆਂ ਓਵਰਲੋਡ ਟਰਾਲੀਆਂ 'ਤੇ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਦਿਨ-ਦਿਹਾੜੇ ਭਰੇ ਬਾਜ਼ਾਰ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆ ਚਿੰਨ੍ਹ-ਆਗੂ ਭ... ਅਗਲੀ ਖ਼ਬਰ ਸਮਾਗਮ 'ਕਿਸਾਨ ਤੱਕ' ਮੌਕੇ ਕਿਸਾਨਾਂ, ਖੇਤੀਬਾੜੀ ਉਦਯੋਗਪਤੀ ਅਤੇ ਮਹਿਲਾ ਕਿਸਾਨਾਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।