ਮੁੱਦਕੀ, 3 ਜੂਨ (ਭਾਰਤ ਭੂਸ਼ਨ ਅਗਰਵਾਲ)-ਭਾਰਤੀ ਜਨਤਾ ਪਾਰਟੀ ਵਲੋਂ ਬਹੁਤ ਸੋਚ ਵਿਚਾਰ ਕਰਕੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਹੈ | ਭਾਵੇਂ ਹੁਣ ਤੱਕ ਬਣੇ ਸਾਰੇ ਪ੍ਰਧਾਨਾਂ ਨੇ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਵਾਹ ਲਾਈ ਸੀ ਪਰ ਕੇਵਲ ਸਿੰਘ ਢਿੱਲੋਂ ਦੇ ਪ੍ਰਧਾਨ ਬਣਨ ਨਾਲ ਸਮੁੱਚੇ ਪੰਜਾਬ ਨੂੰ ਵੱਡੀਆਂ ਆਸਾਂ ਉਮੀਦਾਂ ਹਨ, ਕਿਉਂਕਿ ਢਿੱਲੋਂ ਬਹੁਤ ਵਧੀਆ ਕਿਸਾਨ ਹਨ, ਵਧੀਆ ਬਿਜ਼ਨਸਮੈਨ ਅਤੇ ਪੜ੍ਹੇ-ਲਿਖੇ ਇਨਸਾਨ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਮੰਡਲ ਮੁੱਦਕੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਨੇ ਵਰਕਰਾਂ 'ਚ ਲੱਡੂ ਵੰਡੇ ਕੇ ਖ਼ੁਸ਼ੀ ਮਨਾਉਂਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ. ਢਿੱਲੋਂ ਦੇ ਪ੍ਰਧਾਨ ਬਣਨ ਨਾਲ ਸੂਬੇ ਵਿਚ ਪਾਰਟੀ ਹੋਰ ਮਜ਼ਬੂਤ ਹੋਵੇਗੀ | ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਨੀਤੀਨ ਨਬੀਨ ਅਤੇ ਭਾਜਪਾ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਅਤੇ ਯੋਗ ਅਗਵਾਈ ਹੇਠ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਭਾਰਤ ਦੇ ਕੋਨੇ ਕੋਨੇ ਵਿਚ ਬੇਹੱਦ ਮਜ਼ਬੂਤੀ ਦੇ ਨਾਲ ਅੱਗੇ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਜ਼ਮੀਨੀ ਪੱਧਰ 'ਤੇ ਹੋਰ ਵੀ ਜ਼ਿਆਦਾ ਸਰਗਰਮ ਹੋਵੇਗੀ ਅਤੇ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ | ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਬੋਲਦਿਆਂ ਮੰਡਲ ਪ੍ਰਧਾਨ ਬੱਬੂ ਭੈਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇਸ ਵੇਲੇ ਸੂਬੇ ਦੀ ਮੌਜੂਦਾ ਰਾਜਨੀਤਿਕ ਸਥਿਤੀ ਅਤੇ ਹੋਰਨਾਂ ਪਾਰਟੀਆਂ ਦੀਆਂ ਨਾਕਾਮੀਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਹ ਪੰਜਾਬ ਵਿਚ ਇਕ ਮਜ਼ਬੂਤ ਤੇ ਸਥਿਰ ਬਦਲ ਦੇਖਣਾ ਚਾਹੁੰਦੇ ਹਨ | ਇਸ ਮੌਕੇ ਪਵਨ ਕੁਮਾਰ ਗਰਗ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ, ਡਾ. ਵਿਨੋਦ ਮੀਤ ਪ੍ਰਧਾਨ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਮਹਿਲਾ ਵਿੰਗ, ਲਖਵਿੰਦਰ ਕੌਰ ਪ੍ਰਧਾਨ ਮੰਡਲ ਮਹਿਲਾ ਵਿੰਗ, ਜਸਵਿੰਦਰ ਕੌਰ ਮੀਤ ਪ੍ਰਧਾਨ ਮੰਡਲ ਮਹਿਲਾ ਵਿੰਗ, ਸੁਖਵਿੰਦਰ ਸਿੰਘ ਸੁੱਖੀ ਭੁੱਲਰ ਪ੍ਰਧਾਨ ਮੰਡਲ ਯੁਵਾ ਮੋਰਚਾ, ਸ਼ਮਸ਼ੇਰ ਸਿੰਘ ਸ਼ੰਮੀ ਸਟੂਡੀਓ ਸਕੱਤਰ, ਬਲਜਿੰਦਰ ਸਿੰਘ ਪ੍ਰਧਾਨ ਘੱਟ ਗਿਣਤੀ ਮੋਰਚਾ ਆਦਿ ਵਰਕਰ ਹਾਜ਼ਰ ਸਨ |