08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਖੇਤ ਬਚਾਓ ਅਭਿਆਨ ਤਹਿਤ ਲਗਾਇਆ ਜਾਗਰੂਕਤਾ ਕੈਂਪ

ਅਜੀਤ ਡੈਸਕ 04-06-2026
ਫ਼ਿਰੋਜ਼ਪੁਰ 3 ਜੂਨ (ਕੁਲਬੀਰ ਸਿੰਘ ਸੋਢੀ)-ਪੀ.ਏ.ਯੂ-ਕਿ੍ਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਟੀਮ ਵਲੋਂ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਸਿਖਲਾਈ) ਦੀ ਅਗਵਾਈ ਹੇਠ 1 ਜੂਨ ਤੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ''ਖੇਤ ਬਚਾਓ ਅਭਿਆਨ'' ਤਹਿਤ ਜਾਗਰੂਕਤਾ ਕੈਂਪ, ਕਿਸਾਨ ਗੋਸ਼ਟੀਆਂ, ਖੇਤੀ ਦੌਰੇ ਅਤੇ ਸੰਮੇਲਨ ਕਰਵਾਏ ਜਾ ਰਹੇ ਹਨ | ਡਾ. ਗੁਰਮੇਲ ਸਿੰਘ ਸੰਧੂ ਨੇ ਅਭਿਆਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਹ ਮੁਹਿੰਮ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਆਈ.ਸੀ.ਏ.ਆਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 1 ਤੋਂ 30 ਜੂਨ ਤੱਕ ਪੂਰੇ ਦੇਸ਼ ਵਿਚ ਚਲਾਈ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ 3 ਜੂਨ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੰਡਵਾਲਾ ਅਤੇ ਸ਼ਹਿਜ਼ਾਦੀ ਦੇ ਕਿਸਾਨਾਂ ਨਾਲ ''ਖੇਤ ਬਚਾਓ ਅਭਿਆਨ'' ਤਹਿਤ ਕਿਸਾਨ ਗੋਸ਼ਟੀਆਂ ਕੀਤੀਆਂ ਗਈਆਂ | ਡਾ. ਭੱਲਣ ਸਿੰਘ ਸੇਖੋਂ, ਸਹਾਇਕ ਪ੍ਰੋਫੈਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਆਉਣ ਵਾਲੀ ਸਾਉਣੀ ਦੀ ਫ਼ਸਲ ਵਿਚ ਵਿਸ਼ੇਸ਼ ਤੌਰ 'ਤੇ ਮਿੱਟੀ ਪਰਖ ਦੇ ਅਧਾਰ 'ਤੇ ਖਾਦ ਪਾਉਣ ਦੀ ਸਲਾਹ ਦਿੱਤੀ | ਕਿਸਾਨ ਗੋਸ਼ਟੀਆਂ ਤੋਂ ਬਾਅਦ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਵਿਹਾਰਕ ਢੰਗ ਨਾਲ ਜਾਣਕਾਰੀ ਦਿੱਤੀ ਗਈ | ਗੋਸ਼ਟੀਆਂ ਵਿਚ ਸ਼ਾਮਲ ਨੌਜਵਾਨ ਕਿਸਾਨਾਂ ਅੰਗਰੇਜ਼ ਸਿੰਘ ਜੰਡਵਾਲਾ, ਬਲਜੀਤ ਸਿੰਘ ਜੰਡਵਾਲਾ, ਹਰਦੀਪ ਸਿੰਘ ਸ਼ਹਿਜ਼ਾਦੀ ਅਤੇ ਰਣਜੀਤ ਸਿੰਘ ਸ਼ਹਿਜ਼ਾਦੀ ਨੇ ਸਮੇਂ ਦੀ ਹਾਣੀ ਬਣਨ ਲਈ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਝੋਨੇ ਵਿਚ ਫਾਸਫੋਰਸ ਤੱਤ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਹਾਮੀ ਭਰੀ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਪ੍ਰਧਾਨ ਬਣਨ ਨਾਲ ਸੂਬੇ 'ਚ ਪਾਰਟੀ ਹੋਵੇਗੀ ਮਜ਼ਬੂਤ-ਬੱਬੂ ਭੈਲ ਅਗਲੀ ਖ਼ਬਰ ਧਰਨੇ 'ਤੇ ਬੈਠੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਹਮਾਇਤ 'ਚ ਨਿੱਤਰੀ ਮਿਸਲ ਸਤਲੁਜ ਜਥੇਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।