ਮੁਦਕੀ, 4 ਜੂਨ (ਭੁਪਿੰਦਰ ਸਿੰਘ)-ਮਾਲਵੇ ਦੀ ਮੋਹਰੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਸਕਾਊਟਸ, ਰੋਵਰਜ਼, ਗਾਈਡਜ਼ ਅਤੇ ਰੇਂਜਰਜ਼ ਨੇ ਭਾਰਤ ਸਕਾਊਟ ਐਂਡ ਗਾਈਡ ਦੇ ਤਾਰਾ ਦੇਵੀ ਰਾਜ ਪੁਰਸਕਾਰ ਅਤੇ ਅਡਵੈਚਰ ਕੈਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾ ਰੌਸ਼ਨ ਕੀਤਾ ਹੈ। ਸਕੂਲ ਮੁਖੀ ਡਾ. ਐੱਸ.ਐੱਸ.ਬਰਾੜ ਨੇ ਦੱਸਿਆ ਕਿ ਉਂਕਾਰ ਸਿੰਘ (ਐੱਸ.�.ਸੀ-ਸਕਾਊਟ) ਅਤੇ ਮਨਜੀਤ ਕੌਰ (ਏ.ਐੱਸ.�.ਸੀ.ਗਾਈਡ)ਦੀ ਯੋਗ ਰਹਿਨੁਮਾਈ ਹੇਠ ਸਕੂਲ ਦੇ 58 ਸਕਾਊਟਸ/ਰੋਵਰਜ਼ ਅਤੇ 62 ਗਾਈਡਜ਼/ਰੋਜ਼ਰਜ ਨੇ ਕੈਪ ਦੀਆ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਵਿਦਿਆਰਥੀਆਂ ਨੇ ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਅਤੇ ਸਹਿਣਸ਼ੀਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਦਾ ਮਨ ਮੋਹ ਲਿਆ। ਉਨ੍ਹਾਂ ਦੱਸਿਆ ਕਿ ਕੈਪ ਦੌਰਾਨ ਸਕਾਊਟਸ ਐਂਡ ਗਾਈਡਜ਼ ਨੇ ਟਰੈਕਿੰਗ, ਰੱਸੀ ਕਲਾ, ਫ਼ਸਟ ਏਡ, ਟੈਂਟ ਲਗਾਉਣ, ਸਭਿਆਚਾਰ ਅਤੇ ਹੋਰ ਅਡਵੈਚਰ ਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਪਿ੍ਰੰਸੀਪਲ/ਡਾਇਰੈਕਟਰ ਡਾ.ਐੱਸ.ਐੱਸ.ਬਰਾੜ, ਵਾਈਸ ਪ੍ਰਿੰਸੀਪਲ ਤੇਜਿੰਦਰ ਕੌਰ ਬਰਾੜ ਬਚਿਆ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਡਾ.ਐੱਸ.ਐੱਸ.ਬਰਾੜ ਨੇ ਕਿਹਾ ਕਿ ਇਸ ਤਰਾਂ ਦੇ ਕੈਪ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ, ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦੇ ਹਨ। ਭਵਿੱਖ ਵਿਚ ਵੀ ਸਕੂਲ ਵਿਦਿਆਰਥੀਆਂ ਨੂੰ ਇਸ ਤਰਾਂ ਦੀਆ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਰਹੇਗਾ। ਇਸ ਮੌਕੇ ਇੰਚਾਰਜ ਵੀਰਪਾਲ ਸਿੰਘ (ਡੀ.�.ਸੀ.ਰੇਂਜਰ)ਅਤੇ ਅੰਮ੍ਰਿਤਪਾਲ ਕੌਰ ਖੋਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।