05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜੂਨ ਚੁਰਾਸੀ ਦੇ ਸ਼ਹੀਦਾਂ ਦੀ ਬਰਸੀ ਮਨਾਉਣ ਲਈ ਫੈਡਰੇਸ਼ਨ ਮਹਿਤਾ ਵਲੋਂ ਹੋਵੇਗਾ ਜਥਾ ਰਵਾਨਾ - ਭਾਈ ਨੰਢਾ

ਅਜੀਤ ਡੈਸਕ 05-06-2026
ਫਿਰੋਜ਼ਪੁਰ, 4 ਜੂਨ (ਸੁਖਵਿੰਦਰ ਸਿੰਘ)-ਦਮਦਮੀ ਟਕਸਾਲ ਵਲੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਬਰਸੀ ਮਨਾਉਣ ਲਈ 6 ਜੂਨ ਨੂੰ ਵੱਡੀ ਗਿਣਤੀ ਵਿਚ ਫੈਡਰੇਸ਼ਨ ਮਹਿਤਾ ਦੀ ਅਗਵਾਈ ਹੇਠ ਸੰਗਤਾਂ ਦਾ ਜਥਾ ਚੌਂਕ ਮਹਿਤਾ ਵੱਲ ਰਵਾਨਾ ਹੋਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਅਤੇ ਸ਼ਹਿਰੀ ਪ੍ਰਧਾਨ ਭਾਈ ਕੁਲਦੀਪ ਸਿੰਘ ਨੰਢਾ ਨੇ ਦੱਸਿਆ ਕਿ 6 ਜੂਨ 1984 ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ, ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰ੍ਹਾ ਸਿੰਘ ਸਮੇਤ ਸੈਂਕੜੇ ਨੌਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ। ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਹਰ ਸਾਲ ਦਮਦਮੀ ਟਕਸਾਲ ਦੇ ਹੈੱਡ ਕੁਆਰਟਰ ਚੌਕ ਮਹਿਤਾ ਵਿਖੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ। ਜਿਸ ਵਿਚ ਕੌਮ ਪ੍ਰਸਿੱਧ ਵਿਦਵਾਨ , ਰਾਗੀ- ਢਾਡੀ ਸਾਹਿਬਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਪਹੁੰਚਦੇ ਹਨ। ਹਰ ਸਾਲ ਵਾਂਗ ਫੈਡਰੇਸ਼ਨ ਮਹਿਤਾ ਦੇ ਸਮੂਹ ਵਰਕਰ ਤੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਸ ਵਾਰ ਵੀ 6 ਜੂਨ ਸਵੇਰੇ ਸੱਤ ਵਜੇ ਮੱਖੂ ਗੇਟ ਚੌਂਕ ਤੋਂ ਰਵਾਨਾ ਹੋਣਗੀਆਂ। ਇਸ ਮੌਕੇ ਸੁਖਦੇਵ ਸਿੰਘ ਲਾਡਾ, ਉਡੀਕ ਸਿੰਘ ਕੁੰਢੇ, ਡਾ. ਗੁਰਮੀਤ ਸਿੰਘ, ਮਨਜੀਤ ਸਿੰਘ �ਲਖ, ਜਸਬੀਰ ਸਿੰਘ, ਤੇਗ਼ਾ ਸਿੰਘ ਵਾਲਾ, ਗਗਨਦੀਪ ਸਿੰਘ ਚਾਵਲਾ, ਹਰਜਿੰਦਰ ਸਿੰਘ ਬੱਗਾ, ਜਗਦੇਵ ਸਿੰਘ ਲਾਡੀ, ਦੀਪ ਸਿੰਘ ਪੱਲਾ ਆਦਿ ਫੈਡਰੇਸ਼ਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਬੱਸਾਂ ਵੀ ਕਰ ਰਹੀਆਂ ਹਨ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਅਗਲੀ ਖ਼ਬਰ ਐਮ.ਏ.ਐੱਸ.ਸਕੂਲ ਜਿਉਣਵਾਲਾ ਦੇ ਸਕਾਊਟਸ,ਰੋਵਰਜ਼, ਗਾਈਡਜ਼ ਅਤੇ ਰੇਂਜਰਜ਼ ਦਾ ਅਡਵੈਚਰ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।