ਗੁਰੂਹਰਸਹਾਏ, 5 ਜੂਨ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮਹੀਨਾਵਾਰ ਜਨਰਲ ਮੀਟਿੰਗ ਬਿਜਲੀ ਦਫਤਰ ਗੁਰੂਹਰਸਹਾਏ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪਰਵਿੰਦਰ ਸਿੰਘ ਨੇ ਕੀਤੀ | ਮੀਟਿੰਗ ਵਿਚ ਕੰਮਕਾਰਾਂ, ਫ਼ੰਡ ਅਤੇ ਜਥੇਬੰਦੀ ਦੇ ਮੰਡਲ ਪ੍ਰਧਾਨ ਦੀ ਸਿਆਸੀ ਅਧਾਰ 'ਤੇ ਹੋਈ ਬਦਲੀ ਦੇ ਲੱਗੇ ਏਜੰਡਿਆਂ 'ਤੇ ਵਿਚਾਰ ਹੋਈ | ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਜੋ ਸਾਥੀ ਸ਼ੇਰ ਸਿੰਘ ਮੰਡਲ ਪ੍ਰਧਾਨ ਦੀ ਬਦਲੀ ਜਲਾਲਾਬਾਦ ਵਿਧਾਇਕ ਜਗਦੀਪ ਗੋਲਡੀ ਨੇ ਸਿਆਸੀ ਅਧਾਰ 'ਤੇ ਬਦਲੀ ਕਰਵਾਈ ਹੈ | ਇਸ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਜਲਾਲਾਬਾਦ ਡਵੀਜ਼ਨ ਦੀਆਂ 5 ਸਬ ਡਵੀਜ਼ਨ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ ਹਨ | ਟੈਕਨੀਕਲ ਸਰਵਿਸ ਯੂਨੀਅਨ ਵਲੋਂ ਇਸ ਸਬੰਧ 'ਚ 8 ਜੂਨ ਨੂੰ ਵਿਸ਼ਾਲ ਰੋਸ ਧਰਨਾ ਅਤੇ ਜਲਾਲਾਬਾਦ ਸ਼ਹਿਰ ਵਿਚ ਰੋਸ ਮਾਰਚ ਕੱਢਿਆਂ ਜਾਵੇਗਾ | ਇਸ ਰੋਸ ਮਾਰਚ ਚ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੀਆਂ | ਸਕੱਤਰ ਸੁਖਦੇਵ ਸਿੰਘ ਨੇ ਸਾਥੀਆਂ ਨੂੰ ਅਪੀਲ ਕੀਤੀ ਸ਼ਤ ਪ੍ਰਤੀਸ਼ਤ ਹਾਜ਼ਰੀ ਜ਼ਰੂਰੀ ਹੈ | ਮੀਟਿੰਗ ਵਿਚ ਡਵੀਜ਼ਨ ਆਗੂ ਸਾਥੀ ਜਸਵਿੰਦਰ ਪਾਲ, ਸ/ਅ ਸ/ਡ ਦੇ ਪ੍ਰਧਾਨ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਸੰਦੀਪ ਕੁਮਾਰ, ਸਕੱਤਰ ਕਰਨ ਸ਼ਰਮਾ, ਸਕੱਤਰ ਸੁਖਦੇਵ ਸਿੰਘ ਸ/ਡ ਡਵੀਜ਼ਨ ਆਗੂ ਦਵਿੰਦਰ ਸਿੰਘ, ਸੰਦੀਪ ਬੱਟੀ, ਮੰਦਰ ਸਿੰਘ ਅਤੇ ਨਾਨਕ ਚੰਦ, ਜਸਪਾਲ ਸਿੰਘ ਬਿੱਟਾ ਨੇ ਵੀ ਸੰਬੋਧਨ ਕੀਤਾ |