ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਬਦਿਆਲਾ ਭਾਜਪਾ ’ਚ ਸ਼ਾਮਿਲ ਕੇਵਲ ਢਿੱਲੋਂ, ਅਨਿਲ ਸਰੀਨ, ਲਖਵਿੰਦਰ ਮੋਮੀ ਤੇ ਗੁਰਪ੍ਰੀਤ ਮਲੂਕਾ ਨੇ ਕੀਤਾ ਸਨਮਾਨਿਤ
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਮੌੜ ਤਲਵੰਡੀ ਤੇ ਰਾਮਪੁਰਾ ਖਿੱਤੇ ’ਚ ਭਾਜਪਾ ਨੂੰ ਸਿਆਸੀ ਬਲ ਮਿਲਿਆ, ਜਦ ਉਪਰੋਤਕ ਖੇਤਰ ’ਚ ਚੰਗਾ ਪ੍ਰਭਾਵ ਰੱਖਣ ਵਾਲੇ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਬਦਿਆਲਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਹੋ ਗਏ। ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਖ਼ੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਪ੍ਰੇਰਨਾ ਸਦਕਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਜਰਨਲ ਸਕੱਤਰ ਅਨਿਲ ਸਰੀਨ, ਜਰਨਲ ਸਕੱਤਰ ਰਜੇਸ਼ ਧੀਮਾਨ, ਗੁਰਪ੍ਰੀਤ ਮਲੂਕਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਜਸਵੀਰ ਬਦਿਆਲਾ ਨੂੰ ਪਾਰਟੀ ’ਚ ਜੀ ਆਇਆਂ ਨੂੰ ਕਿਹਾ ਤੇ ਸਨਮਾਨਿਤ ਕੀਤਾ।
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਮੌੜ ਤਲਵੰਡੀ ਤੇ ਰਾਮਪੁਰਾ ਖਿੱਤੇ ’ਚ ਭਾਜਪਾ ਨੂੰ ਸਿਆਸੀ ਬਲ ਮਿਲਿਆ, ਜਦ ਉਪਰੋਤਕ ਖੇਤਰ ’ਚ ਚੰਗਾ ਪ੍ਰਭਾਵ ਰੱਖਣ ਵਾਲੇ ਟਕਸਾਲੀ ਅਕਾਲੀ ਆਗੂ ਜਸਵੀਰ ਸਿੰਘ ਬਦਿਆਲਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਹੋ ਗਏ। ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਖ਼ੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਪ੍ਰੇਰਨਾ ਸਦਕਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਜਰਨਲ ਸਕੱਤਰ ਅਨਿਲ ਸਰੀਨ, ਜਰਨਲ ਸਕੱਤਰ ਰਜੇਸ਼ ਧੀਮਾਨ, ਗੁਰਪ੍ਰੀਤ ਮਲੂਕਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਜਸਵੀਰ ਬਦਿਆਲਾ ਨੂੰ ਪਾਰਟੀ ’ਚ ਜੀ ਆਇਆਂ ਨੂੰ ਕਿਹਾ ਤੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਬਦਿਆਲਾ ਟਕਸਾਲੀ ਅਕਾਲੀ ਆਗੂ ਰਹੇ ਹਨ। ਉਹ ਲੰਬਾ ਸਮਾਂ ਅਕਾਲੀ ਦਲ ’ਚ ਸਰਕਲ ਪ੍ਰਧਾਨ ਤੇ ਸੀਨਿਅਰ ਮੀਤ ਰਹੇ ਹਨ। ਇਸ ਤੋਂ ਇਲਾਵਾ ਉਹ ਪਿੰਡ ਦੇ ਸਰਪੰਚ ਵੀ ਰਹੇ ਸਨ। ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਜਸਵੀਰ ਸਿੰਘ ਬਦਿਆਲਾ ਦੇ ਪੇਂਡੂ ਖੇਤਰ ’ਚ ਚੰਗਾ ਪ੍ਰਭਾਵ ਰੱਖਦੇ ਹਨ। ਉਨ੍ਹਾਂ ਦੇ ਪਾਰਟੀ ’ਚ ਸ਼ਾਮਿਲ ਹੋਣ ਨਾਲ ਮੌੜ ਰਾਮਪੁਰਾ ਤੇ ਤਲਵੰਡੀ ਸਾਬੋ ਹਲਕਿਆਂ ’ਚ ਮਜ਼ਬੂਤ ਹੋਵੇਗੀ। ਇਸ ਮੌਕੇ ਜ਼ਿਲ੍ਹਾ ਯੁਵਾ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਵੀ ਹਾਜ਼ਰ ਸਨ। ਇਹ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।