ਮੱਖੂ, 5 ਜੂਨ (ਕੁਲਵਿੰਦਰ ਸਿੰਘ ਸੰਧੂ)-ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਸਤਲੁਜ-ਬਿਆਸ ਫੂਡ ਪਲਾਜ਼ਾ ਨੈਸ਼ਨਲ ਹਾਈਵੇ 54 ਨਜ਼ਦੀਕ ਨਵਾਂ ਪੁਲ ਮੱਖੂ ਵਿਖੇ ਹੋਈ | ਇਸ ਮੀਟਿੰਗ ਦੌਰਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਸਾਥੀ ਕਿਸਾਨ ਨਾਲ ਸਾਂਝੇ ਕੀਤੇ | ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਨੇ ਮੀਟਿੰਗ ਪਹੁੰਚੇ ਆਗੂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਹੱਕਾਂ ਲਈ ਆਪਣੀ ਆਵਾਜ਼ ਜ਼ੋਰਦਾਰ ਤਰੀਕੇ ਨਾਲ ਬੁਲੰਦ ਕਰਨੀ ਪਵੇਗੀ ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਸਾਡੀ ਗੱਲ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਜਦ ਵੀ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਖਾਦ ਦੀ ਜ਼ਰੂਰਤ ਹੁੰਦੀ ਹੈ ਤਾਂ ਖਾਦ ਕਿੱਲਤ ਦਾ ਬਹਾਨਾ ਬਣਾ ਕੇ ਕਿਸਾਨਾਂ ਪੂਰੀ ਲੁੱਟ ਕੀਤੀ ਜਾਂਦੀ ਹੈ ਅਤੇ ਖਾਦ ਦੇ ਨਾਲ ਕਿਸਾਨਾਂ ਧੱਕੇ ਨਾਲ ਹੋਰ ਵਸਤਾਂ ਦਿੱਤੀਆਂ ਜਾਂਦੀਆਂ ਹਨ | ਇਸ 'ਤੇ ਸਰਕਾਰ ਗ਼ੌਰ ਕਰੇ ਤਾਂ ਜੋ ਕਿਸਾਨਾਂ ਨੂੰ ਸਹੀ ਤਰੀਕੇ ਨਾਲ ਸਮੇਂ ਸਿਰ ਖਾਦ ਮਿਲ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਕੋਈ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਅਤੇ ਸਰਕਾਰ ਆਪਣੇ ਵਾਅਦਿਆਂ ਤੋਂ ਕਈ ਵਾਰ ਮੁੱਕਰੀ ਹੈ | ਜੇਕਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਕਿਸਾਨਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਵੇ | ਇਸ ਮੌਕੇ 'ਚ ਜਸਬੀਰ ਸਿੰਘ ਆਹਲੂਵਾਲੀਆ ਸੂਬਾ ਪ੍ਰਧਾਨ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਇਲਾਵਾ ਕੁਲਦੀਪ ਸਿੰਘ ਸਾਗਰਾਂ ਜਰਨਲ ਸਕੱਤਰ ਪੰਜਾਬ, ਸੁਖਵੰਤ ਸਿੰਘ ਸੂਬਾ ਖ਼ਜ਼ਾਨਚੀ, ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਰਸ਼ਪਾਲ ਸਿੰਘ ਧੂੰਦਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਤਰਨਤਾਰਨ ਸਾਹਿਬ, ਕੇਵਲ ਸਿੰਘ ਕੋਰ ਕਮੇਟੀ ਮੈਂਬਰ, ਸ਼ਮਸ਼ੇਰ ਸਿੰਘ ਕੋਰ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਬੰਡਾਲਾ, ਸੰਤੋਖ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਮੋਗਾ, ਮੁਖ਼ਤਿਆਰ ਸਿੰਘ ਕੋਟ ਬੁੱਢਾ, ਗੁਰਪ੍ਰੀਤ ਸਿੰਘ ਕੋਰ ਕਮੇਟੀ ਮੈਂਬਰ, ਬਲਜਿੰਦਰ ਸਿੰਘ ਕੋਰ ਕਮੇਟੀ ਮੈਂਬਰ, ਜਜਵਿੰਦਰ ਸਿੰਘ ਕੋਰ ਕਮੇਟੀ ਮੈਂਬਰ, ਗੁਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੀ ਤਰਨਤਾਰਨ ਸਾਹਿਬ, ਕਰਨੈਲ ਸਿੰਘ ਜੌਨ ਪ੍ਰਧਾਨ, ਧਰਮਿੰਦਰ ਸਿੰਘ ਕੋਰ ਕਮੇਟੀ ਮੈਂਬਰ, ਸੁਰਿੰਦਰ ਸਿੰਘ ਪੀਰ ਐੱਸ.ਓ ਪੰਜਾਬ ਪ੍ਰਧਾਨ ਆਦਿ ਹਾਜ਼ਰ ਸਨ |