15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਧਾਇਕ ਕਟਾਰੀਆ ਨੇ ਨਗਰ ਪੰਚਾਇਤ ਦੇ ਪ੍ਰਧਾਨ ਦੇ ਜਨਮ ਦਿਨ ਮੌਕੇ ਕੱਟਿਆ ਕੇਕ

ਅਜੀਤ ਡੈਸਕ 07-06-2026
ਮੱਖੂ, 6 ਜੂਨ (ਵਰਿੰਦਰ ਮਨਚੰਦਾ)-ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੇ ਜਨਮ ਦਿਨ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਇਸ ਦੌਰਾਨ ਵਿਧਾਇਕ ਕਟਾਰੀਆ ਨੇ ਪ੍ਰਧਾਨ ਕਟਾਰੀਆ ਨੂੰ ਜਿੱਥੇ ਜਨਮ ਦਿਨ ਦੀ ਵਧਾਈ ਦਿੱਤੀ ਉੱਥੇ ਹੀ ਕੇਕ ਕੱਟ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਦੌਰਾਨ ਨਰਿੰਦਰ ਮੋਹਨ ਕਟਾਰੀਆ ਵਲੋਂ ਆਪਣੇ ਜਨਮ ਦਿਨ ਦੀ ਖ਼ੁਸ਼ੀ 'ਚ ਹਰਿਆਵਲ ਨੂੰ ਮੁੱਖ ਰੱਖਦਿਆਂ ਛਾਂਦਾਰ ਬੂਟਾ ਵੀ ਲਗਾਇਆ | ਇਸ ਮੌਕੇ ਵਿਧਾਇਕ ਕਟਾਰੀਆ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਖ਼ੁਸ਼ੀ ਦੇ ਮੌਕੇ 'ਤੇ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਹਰਿਆ-ਭਰਿਆ 'ਤੇ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ | ਇਸ ਮੌਕੇ ਨਰਿੰਦਰ ਮੋਹਨ ਕਟਾਰੀਆ ਨੇ ਵਿਧਾਇਕ ਕਟਾਰੀਆ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਉਦੇਸ਼ ਕਟਾਰੀਆ ਅਤੇ ਹੋਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ |
ਪਿਛਲੀ ਖ਼ਬਰ -ਮਾਮਲਾ ਪਿੰਡ ਮਹੀਆਂਵਾਲਾ ਕਲਾਂ ਵਾਸੀਆਂ ਵਲੋਂ ਬਣਾਏ ਗਏ ਬੱਸ ਸਟੈਂਡ ਨੂੰ ਢਾਉਣ ਦਾ- ਅਵਤਾਰ ਸਿੰਘ ਜ਼ੀਰਾ ਨੇ ਸੋਸ਼ਲ ਮੀ... ਅਗਲੀ ਖ਼ਬਰ ਨੌਰਦਰਨ ਰੇਲਵੇ ਮੈਨਜ ਯੂਨੀਅਨ ਡਿਵੀਜ਼ਨ ਫ਼ਿਰੋਜ਼ਪੁਰ ਦੇ ਪੰਕਜ ਮਹਿਤਾ ਪ੍ਰਧਾਨ ਤੇ ਸੁਭਾਸ਼ ਸ਼ਰਮਾ ਸੈਕਟਰੀ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।