26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਮਿਊਨਿਟੀ ਹੈਲਥ ਅਧਿਕਾਰੀਆਂ ਨੇ ਵਜਾਇਆ ''ਸੰਘਰਸ਼ ਦਾ ਬਿਗਲ''

ਅਜੀਤ ਡੈਸਕ 08-06-2026
ਫ਼ਿਰੋਜ਼ਪੁਰ, 7 ਜੂਨ (ਕੁਲਬੀਰ ਸਿੰਘ ਸੋਢੀ)-ਸੂਬਾ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਪੇਂਡੂ ਖੇਤਰਾਂ ਵਿਚ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਸਿਹਤ ਵਿਭਾਗ ਪਿਛਲੇ ਲਗਭਗ 2 ਸਾਲਾਂ ਤੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਦਿਆਂ ਕਰਦੇ ਹੋਏ ਹੋਰ ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ | ਗੱਲਬਾਤ ਕਰਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ ਯੂਨੀਅਨ ਦੇ ਆਗੂ ਕਮਿਊਨਿਟੀ ਹੈਲਥ ਅਧਿਕਾਰੀ ਨਰਿੰਦਰ ਸਿੰਘ ਅਤੇ ਡਾਕਟਰ ਪ੍ਰੀਤ ਮਖੀਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਕੀ ਰਾਜਾਂ ਦੇ ਮੁਤਾਬਿਕ 5000 ਘੱਟ ਤਨਖ਼ਾਹ ਮਿਲ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਲੋਇਲਟੀ ਬੋਨਸ ਤੋਂ ਵੀ ਵਾਂਝਾ ਰੱਖਿਆ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਬਹੁਤ ਵਾਰ ਵਿਭਾਗ ਅਤੇ ਸੂਬਾ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ, ਜਿਸ ਸਬੰਧੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹੱਲ ਕਰਨ ਦੀ ਬਜਾਏ ਹੋਰ ਮਾਨਸਿਕ ਅਤੇ ਵਿੱਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤਕ ਮਰੀਜ਼ਾਂ ਦਾ ਸੋਚ ਕੇ ਉਨ੍ਹਾਂ ਵਲੋਂ ਨਿਰਵਿਘਨ ਸਿਹਤ ਸੇਵਾਵਾਂ ਦੇਣ ਦਾ ਕੰਮ ਜਾਰੀ ਸੀ ਪਰ ਹੁਣ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ, ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ, ਲੋਇਲਟੀ ਬੋਨਸ, ਪੁਰਾਣੇ ਚੱਲਦੇ ਟੀਚਿਆਂ ਮੁਤਾਬਿਕ ਕੰਮ, ਦਵਾਈਆਂ ਸੈਂਟਰ ਤੱਕ ਪਹੁੰਚਦੀਆਂ ਕਰਨਾ ਆਦਿ ਦੇ ਹੱਲ ਨਾਂ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰ ਹਰ ਤਰ੍ਹਾਂ ਦਾ ਆਫ਼ ਲਾਈਨ ਅਤੇ ਆਨਲਾਈਨ ਕੰਮ ਬੰਦ ਕਰਕੇ, ਸਿਹਤ ਸੇਵਾਵਾਂ ਠੱਪ ਕਰਕੇ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੋਣਗੇ | ਇਸ ਮੌਕੇ ਕਮਿਊਨਿਟੀ ਹੈਲਥ ਅਫਸਰ ਮਨੀਸ਼ਾ, ਬਲਦੇਵ ਸਿੰਘ, ਮੋਨਿਕਾ, ਅਮਰੀਕ ਸਿੰਘ, ਛਿੰਦਾ, ਗੁਰਵਿੰਦਰ ਸਿੰਘ, ਨਵਜੀਤ, ਸਤਨਾਮ ਸਿੰਘ, ਗੌਰਵ ਅਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਹਥਿਆਰਬੰਦ ਲੁਟੇਰਿਆਂ ਨੇ ਗੋਲੀ ਚਲਾ ਕੇ ਕਿਸਾਨ ਤੋਂ ਟਰੈਕਟਰ ਖੋਹਿਆ ਅਗਲੀ ਖ਼ਬਰ ਲੱਖਾਂ ਰੁਪਏ ਦੇ ਗਹਿਣੇ ਚੋਰੀ- ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।