26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰੰਤਰ ਬਿਜਲੀ ਸਪਲਾਈ 10 ਘੰਟੇ ਦਿੱਤੀ ਜਾਵੇ-ਨੰਬਰਦਾਰ ਯੂਨੀਅਨ <br/>

ਅਜੀਤ ਡੈਸਕ 08-06-2026
ਧਰਮਕੋਟ, 7 ਜੂਨ (ਪਰਮਜੀਤ ਸਿੰਘ)-ਨੰਬਰਦਾਰ ਯੂਨੀਅਨ ਐਸੋਸੀਏਸ਼ਨ ਗ਼ਾਲਿਬ ਗਰੁੱਪ ਦੀ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਸਾਹਿਬ ਵਿਚ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਦੀ ਪ੍ਰਧਾਨਗੀ ਹੇਠ ਹੋਈ | ਮਸੀਤਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਤਕਰੀਬਨ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਦੇ ਨੰਬਰਦਾਰ ਦੀਆਂ ਮੰਗਾਂ ਪਿਛਲੇ ਕਈ ਦਹਾਕਿਆਂ ਤੋਂ ਲਟਕਦੀਆਂ ਆ ਰਹੀਆਂ ਹਨ ਜਿਵੇਂ ਕਿ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਤੇ ਰੂਪ ਵਿਚ ਮਾਨਤਾ ਦੇਣੀ, ਮਾਣ ਭੱਤੇ ਵਿਚ ਦੁੱਗਣਾ ਵਾਧਾ ਕਰਨਾ, ਬੱਸ ਕਿਰਾਇਆ ਟੋਲ ਪਲਾਜ਼ਾ, ਮੈਡੀਕਲ ਸਿਹਤ ਸਕੀਮ ਵਰਗੀਆਂ ਅਹਿਮ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਮਸੀਤਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨਿਰੰਤਰ ਬਿਜਲੀ ਸਪਲਾਈ 10 ਘੰਟੇ ਕੀਤੀ ਜਾਵੇ ਅਤੇ ਨਹਿਰੀ ਪਾਣੀ ਦੀਆਂ ਨਹਿਰਾਂ ਪੂਰੀਆਂ ਭਰੀਆਂ ਜਾਣ ਤਾਂ ਕਿ ਉੱਚਿਆਂ ਮੋਘਿਆਂ ਵਿਚ ਪਾਣੀ ਪੈ ਸਕੇ ਅਤੇ ਕਿਸਾਨਾਂ ਦੇ ਖੇਤਾਂ ਨੂੰ ਆਸਾਨੀ ਨਾਲ ਲੱਗ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ, ਰੇਸ਼ਮ ਸਿੰਘ ਕਾਦਰ ਵਾਲਾ, ਬਾਬਾ ਚਮਕੌਰ ਸਿੰਘ ਦਾਤਾ, ਸਿਕੰਦਰ ਸਿੰਘ ਰੱਜੀ ਵਾਲਾ, ਮੰਗਲ ਸਿੰਘ, ਮੋਹਣ ਸਿੰਘ, ਕੁਲਵੰਤ ਸਿੰਘ ਨਿਹਾਲਗੜ੍ਹ, ਗੁਰਮੇਹਰ ਸਿੰਘ ਤਲਵੰਡੀ, ਕੁਲਵੰਤ ਸਿੰਘ ਲੌਂਗੀਵਿੰਡ, ਰੇਸ਼ਮ ਸਿੰਘ ਕੋਟ ਈਸੇ ਖਾਂ, ਕਸ਼ਮੀਰ ਸਿੰਘ, ਗੁਰਜੰਟ ਸਿੰਘ ਗਗੜਾ, ਗੁਰਬਖ਼ਸ਼ ਸਿੰਘ, ਦਵਿੰਦਰ ਸਿੰਘ ਗਲੋਟੀ, ਜਗਨ ਸਿੰਘ ਬੱਡੂ ਵਾਲਾ, ਗੁਰਵਿੰਦਰ ਸਿੰਘ ਭੋਏ ਪੁਰ, ਹਰਦਿਆਲ ਸਿੰਘ, ਜਸਪਾਲ ਸਿੰਘ, ਪ੍ਰਗਟ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਸੈਦੇ ਸ਼ਾਹ, ਦੀਦਾਰ ਸਿੰਘ, ਦਰਸ਼ਨ ਸਿੰਘ, ਸਲਵਿੰਦਰ ਸਿੰਘ, ਨਛੱਤਰ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ ਭੱਟੀ, ਜਗਦੇਵ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ ਰਸੂਲਪੁਰ, ਸਤਨਾਮ ਸਿੰਘ ਸ਼ਾਦੀ ਵਾਲਾ, ਜਸਵਿੰਦਰ ਸਿੰਘ ਤਖਤੁ ਵਾਲਾ, ਚਰਨਜੀਤ ਸਿੰਘ, ਕਮਲ ਰਾਜ ਸਿੰਘ ਜਲਾਲਾਬਾਦ, ਸੁਖਦੀਪ ਸਿੰਘ, ਬੂਟਾ ਸਿੰਘ ਫਲਾਹਗੜ, ਬੂਟਾ ਮੱਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਘੱਲ ਕਲਾਂ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜੀ <br/> ਅਗਲੀ ਖ਼ਬਰ ਬ੍ਰਾਹਮਣ ਸਭਾ ਮੋਗਾ ਵਲੋਂ ਗਊਆਂ ਨੂੰ ਹਰਾ ਚਾਰਾ ਖੁਆਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।