25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੰਨ੍ਹ ਬਣਾਉਣ ਲਈ ਆਵਲਾ ਵਲੋਂ ਛਾਂਗਾ ਰਾਏ ਹਿਠਾੜ ਦੇ ਲੋਕਾਂ ਨੂੰ ਦਿੱਤੀ ਵਿੱਤੀ ਸਹਾਇਤਾ

ਅਜੀਤ ਡੈਸਕ 08-06-2026
ਗੁਰੂਹਰਸਹਾਏ, 7 ਜੂਨ (ਹਰਚਰਨ ਸਿੰਘ ਸੰਧੂ)-ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਲੋੜਵੰਦਾਂ ਦੀ ਆਰਥਿਕ ਮਦਦ ਕਰਨ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਲੋਕਾਂ ਦੀ ਸੇਵਾ ਨਿਰੰਤਰ ਜਾਰੀ ਹੈ ਜਿਸ ਤਹਿਤ ਉਹਨਾਂ ਨੇ ਅੱਜ ਸਤਲੁਜ ਦਰਿਆ ਵਿਚ ਪਾਣੀ ਆਉਣ ਕਾਰਨ ਬਾਰਡਰ ਦੇ ਨਾਲ ਲੱਗਦੇ ਕਿਸਾਨਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਸਨ ਅਤੇ ਵੱਡਾ ਨੁਕਸਾਨ ਹੁੰਦਾ ਸੀ, ਦੀ ਮੰਗ 'ਤੇ ਪਿੰਡ ਛਾਂਗਾ ਰਾਏ ਹਿਠਾੜ ਵਿਖੇ ਬੰਨ੍ਹ ਬਣਾਉਣ ਲਈ ਆਪਣੇ ਕੋਲੋਂ 50 ਹਜਾਰ ਰੁਪਏ ਦੀ ਨਗਦ ਰਾਸ਼ੀ ਦੀ ਸਹਾਇਤਾ ਦਿੱਤੀ ਅਤੇ ਇਸ ਤੋਂ ਇਲਾਵਾ ਹੋਰ ਡੀਜ਼ਲ ਅਤੇ ਗੱਟੇ ਦੇਣ ਦਾ ਵੀ ਭਰੋਸਾ ਦਿੱਤਾ | ਸਮੂਹ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜਲਾਲਾਬਾਦ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਦਾ ਧੰਨਵਾਦ ਕੀਤਾ | ਇਸ ਮੌਕੇ ਸ. ਆਵਲਾ ਨੇ ਕਿਹਾ ਕਿ ਲੋਕਾਂ ਦੇ ਦੁੱਖ ਸੁੱਖ ਉਹਨਾਂ ਦੇ ਵੀ ਆਪਣੇ ਹਨ ਤੇ ਲੋਕਾਂ ਦੀ ਸਹਾਇਤਾ ਆਵਲਾ ਪਰਿਵਾਰ ਨੇ ਬਿਨਾਂ ਕਿਸੇ ਫ਼ਾਇਦੇ ਤੋਂ ਨਿਰੰਤਰ ਕੀਤੀ ਹੈ ਅਤੇ ਜਿੱਥੇ ਜਿੱਥੇ ਵੀ ਕਿਸੇ ਲੋੜਵੰਦ ਨੂੰ ਕਿਸੇ ਚੀਜ਼ ਦੀ ਲੋੜ ਪਈ ਹੈ ਤਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਈ ਹੈ | ਉਹਨਾਂ ਨੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ | ਇਸ ਮੌਕੇ ਉਹਨਾਂ ਨਾਲ ਇਲਾਕੇ ਦੇ ਕਾਂਗਰਸੀ ਆਗੂ ਅਤੇ ਹੋਰ ਪੰਚ ਸਰਪੰਚ ਹਾਜ਼ਰ ਸਨ |
ਪਿਛਲੀ ਖ਼ਬਰ 2003 ਦੇ ਰਿਕਾਰਡ ਨੇ ਵਧਾਈ ਲੋਕਾਂ ਦੀ ਮੁਸੀਬਤ, ਵੋਟਰ ਸੂਚੀ ਸੋਧ ਕੈਂਪਾਂ 'ਚ ਖ਼ੱਜਲ਼-ਖ਼ੁਆਰ ਹੋਏ ਨਾਗਰਿਕ ਅਗਲੀ ਖ਼ਬਰ ਫਿਰੋਜ਼ਪੁਰ ਮੰਡਲ ਵਿਚ 'ਫਿੱਟ ਇੰਡੀਆ' ਤਹਿਤ ਸਾਈਕਲ ਰੈਲੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।