25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਾਤਾ ਬਖਸ਼ੀਸ਼ ਕੌਰ ਨੂੰ ਵੱਖ-ਵੱਖ ਆਗੂਆਂ ਵਲੋ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 08-06-2026
ਮਮਦੋਟ, 7 ਜੂਨ (ਰਾਜਿੰਦਰ ਸਿੰਘ ਹਾਂਡਾ)-ਪ੍ਰਨੀਤ ਐਗਰੀਕਲਚਰ ਸਟੋਰ ਮਮਦੋਟ ਦੇ ਮਾਲਕ ਲਖਵਿੰਦਰ ਸਿੰਘ ਸਿੱਧੂ ਦੇ ਮਾਤਾ ਬਖਸ਼ੀਸ਼ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਅੰਤਿਮ ਅਰਦਾਸ ਅੱਜ ਅਨਾਜ ਮੰਡੀ ਮਮਦੋਟ ਵਿਖੇ ਹੋਈ | ਜਿੱਥੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਤਾੋ ਬਾਅਦ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਲੋਂ ਮਾਤਾ ਬਖਸ਼ੀਸ਼ ਕੌਰ ਦੇ ਜੀਵਨ 'ਤੇ ਚਾਨਣਾਂ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਮਕੌਰ ਸਿੰਘ ਟਿੱਬੀ, ਸਾਬਕਾ ਚੇਅਰਮੈਨ ਜੋਗਾ ਸਿੰਘ ਮੁਰਕ ਵਾਲਾ, ਵਰਿੰਦਰ ਸਿੰਘ ਵੈਰੜ, ਆੜ੍ਹਤੀ ਆਗੂ ਕੁਲਦੀਪ ਸਿੰਘ ਲਹੌਰੀਆ, ਸੀਨੀਅਰ ਆਪ ਆਗੂ ਨਿਰਵੈਰ ਸਿੰਘ ਸਿੰਧੀ, ਕੌਂਸਲਰ ਸੁਰਿੰਦਰ ਸੇਠੀ, ਆਪ ਆਗੂ ਮੁਨੀਸ਼ ਚੋਪੜਾ, ਬਲਵਿੰਦਰ ਸਿੰਘ ਰਾਉ ਕੇ, ਬਲਵਿੰਦਰ ਸਿੰਘ ਹਜਾਰਾ ਸਿੰਘ ਵਾਲਾ, ਗੁਰਜੰਟ ਸਿੰਘ ਸੰਧੂ, ਅਸ਼ਿਵ ਬਜਾਜ, ਸ਼ੁਬੇਗ ਸਿੰਘ ਮੱਤੜ, ਬਲਵਿੰਦਰ ਸਿੰਘ ਪੰਨੂ ਕਰੀ ਕਲਾਂ, ਦਲਵਿੰਦਰ ਸਿੰਘ ਸਿੱਧੂ, ਕਰਨੈਲ ਸਿੰਘ ਹਸਨੇਵਾਲਾ, ਬਲਜੀਤ ਸਿੰਘ ਸਿੱਧੂ, ਮਹਿੰਦਰ ਸਿੰਘ ਵਧੌਣ, ਬਾਬਾ ਸੁਖਦੇਵ ਸਿੰਘ ਭੋਲਾ, ਆੜ੍ਹਤੀ ਪ੍ਰਦੀਪ ਬਿੰਦਰਾ, ਆੜ੍ਹਤੀ ਯਸ਼ਪਾਲ ਗਾਬਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਜਾਦੂ-ਟੂਣੇ ਦੇ ਬਹਾਨੇ ਸੋਨੇ ਦੇ ਗਹਿਣੇ ਹੜੱਪਣ ਵਾਲੇ ਗਰੋਹ ਦਾ ਪਰਦਾਫਾਸ਼ ਅਗਲੀ ਖ਼ਬਰ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬੀ. ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।