03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਅਪ੍ਰੈਂਟਿਸ ਲਾਈਨਮੈਨਾਂ ਉੱਤੇ ਹੋਏ ਲਾਠੀ ਚਾਰਜ ਦੀ ਨਿਖੇਧੀ

ਅਜੀਤ ਡੈਸਕ 09-06-2026
ਜ਼ੀਰਾ, 8 ਜੂਨ (ਪ੍ਰਤਾਪ ਸਿੰਘ ਹੀਰਾ)-ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜੈ ਸ਼੍ਰੀ ਦੱਤ ਦੀ ਅਗਵਾਈ ਹੇਠ ਬਿਜਲੀ ਦਫਤਰ ਜ਼ੀਰਾ ਵਿਖੇ ਹੋਈ | ਜ਼ਿਲ੍ਹਾ ਸਰਕਲ ਪੈੱ੍ਰਸ ਸਕੱਤਰ ਮੁਖ਼ਤਿਆਰ ਸਿੰਘ ਬਰਾੜ, ਬਖਸ਼ੀਸ਼ ਸਿੰਘ ਜਰਨਲ ਸੈਕਟਰੀ ਸਾਧੂ ਸਿੰਘ ਕੈਸ਼ੀਅਰ ਸੁਰਿੰਦਰਪਾਲ ਸਿੰਘ ਬੇਦੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਦਿਆਂ ਅਪ੍ਰੈਟਿਸ ਲਾਈਨਮੈਨ ਸਾਥੀਆਂ ਉੱਤੇ ਹਮਲਾ ਲੋਕਤੰਤਰ ਦੀ ਹੱਤਿਆ ਹੈ | ਉਹਨਾਂ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਲਾਉਣਾ ਜਮਹੂਰੀਅਤ ਵਿਚ ਹਰ ਇਕ ਦਾ ਅਧਿਕਾਰ ਹੈ, ਪਰ ਨਿਹੱਥੇ ਲੋਕਾਂ 'ਤੇ ਤਾਕਤ ਨਾਲ ਤਸ਼ਦੱਤ ਕਰਕੇ ਖਦੇੜਨਾ ਨਿੰਦਣ ਯੋਗ ਕਾਰਵਾਈ ਹੈ | ਉਹਨਾਂ ਪਾਵਰ ਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਲਾਈਨਮੈਨਾਂ ਨੂੰ ਤੁਰੰਤ ਨੌਕਰੀਆਂ ਦਿੱਤੀਆਂ ਜਾਣ ਅਤੇ ਰਿਟਾਇਰ ਮੁਲਾਜ਼ਮਾਂ ਦੇ ਬਕਾਏ ਅਤੇ ਮੰਗਾਂ ਤੁਰੰਤ ਜਾਰੀ ਕੀਤੀਆਂ ਜਾਣ | ਇਸ ਮੌਕੇ ਉਹਨਾਂ ਦੇ ਨਾਲ ਇਕਬਾਲ ਸਿੰਘ, ਦਲੀਪ ਸਿੰਘ ਤਲਵੰਡੀ ਭਾਈ, ਬਲਵੰਤ ਸਿੰਘ ਜੇਈ, ਗੁਰਜੰਟ ਸਿੰਘ ਜੇਈ, ਬਲਵਿੰਦਰ ਸਿੰਘ ਸੰਧੂ ਝੱਤਰਾ, ਸੁਖਵਿੰਦਰ ਸਿੰਘ ਘੁੱਦੂਵਾਲਾ, ਜਗੀਰ ਸਿੰਘ ਬਹਿਕ ਗੁੱਜਰਾਂ, ਸੁਖਦੇਵ ਸਿੰਘ ਲੋਹਕੇ ਕਲਾਂ ਆਦਿ ਰਿਟਾਇਰਡ ਮੁਲਾਜ਼ਮ ਹਾਜਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਏ ਫ਼ੌਜੀ ਜਵਾਨ ਦੀ ਮੌਤ, ਇਲਾਕੇ 'ਚ ਸੋਗ ਦੀ ਲਹਿਰ ਅਗਲੀ ਖ਼ਬਰ -ਮਾਮਲਾ ਅਪਰੈਂਟਿਸ ਲਾਈਨਮੈਨਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਅੰਨ੍ਹੇਵਾਹ ਤਸ਼ੱਦਦ ਦਾ- ਤਲਵੰਡੀ ਭਾਈ ਵਿਖੇ ਬਿਜਲੀ ਕਾਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।