30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜਪਾਨ ਵਿਚ ਪੰਜਾਬ ਦੀ ਨੁਮਾਇੰਦਗੀ ਕਰੇਗਾ ਵਿਵੇਕਾਨੰਦ ਵਰਲਡ ਸਕੂਲ ਦਾ ਵਿਦਿਆਰਥੀ ਤਰਿੰਦਰਪਾਲ ਸਿੰਘ

ਅਜੀਤ ਡੈਸਕ 10-06-2026
8 ਦੇਸ਼ ਭਰ ਦੇ 7500 ਤੋਂ ਵੱਧ ਉਮੀਦਵਾਰਾਂ ਵਿਚੋਂ ਬਣਾਈ ਚੋਟੀ ਦੇ 11 ਵਿਚ ਥਾਂ
ਫ਼ਿਰੋਜ਼ਪੁਰ, 9 ਜੂਨ (ਗੁਰਿੰਦਰ ਸਿੰਘ)-ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਦੇ ਜਮਾਤ ਬਾਰ੍ਹਵੀਂ ਦੇ ਵਿਦਿਆਰਥੀ ਤਰਿੰਦਰਪਾਲ ਸਿੰਘ ਨੇ ਇਕ ਵਿਲੱਖਣ ਪ੍ਰਾਪਤੀ ਹਾਸਲ ਕਰਦਿਆਂ ਜਪਾਨ ਸਰਕਾਰ ਦੇ ਵਕਾਰੀ 'ਏਸ਼ੀਆ ਕਾਕੇਹਾਸ਼ੀ ਪ੍ਰੋਜੈਕਟ 2026' ਲਈ ਚੋਣ ਪ੍ਰਾਪਤ ਕੀਤੀ ਹੈ | ਖ਼ਾਸ ਗੱਲ ਇਹ ਹੈ ਕਿ ਉਹ ਪੰਜਾਬ ਤੋਂ ਚੁਣਿਆ ਜਾਣ ਵਾਲਾ ਇਕਲੌਤਾ ਵਿਦਿਆਰਥੀ ਹੈ, ਜਦਕਿ ਦੇਸ਼ ਭਰ ਵਿਚੋਂ ਸਿਰਫ਼ 11 ਵਿਦਿਆਰਥੀਆਂ ਨੂੰ ਇਸ ਅੰਤਰਰਾਸ਼ਟਰੀ ਐਕਸਚੇਂਜ ਪ੍ਰੋਗਰਾਮ ਲਈ ਚੁਣਿਆ ਗਿਆ ਹੈ | ਏ.ਐੱਫ.ਐੱਸ. ਇੰਡੀਆ ਵਲੋਂ ਜਪਾਨ ਦੇ ਸਹਿਯੋਗ ਨਾਲ ਚਲਾਏ ਜਾਂਦੇ ਇਸ ਪ੍ਰੋਗਰਾਮ ਦਾ ਉਦੇਸ਼ ਜਪਾਨ ਅਤੇ ਹੋਰ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀਆਂ ਵਿਚਕਾਰ ਸਭਿਆਚਾਰਕ ਅਤੇ ਵਿੱਦਿਅਕ ਸਾਂਝ ਨੂੰ ਮਜ਼ਬੂਤ ਕਰਨਾ ਹੈ | ਜਪਾਨ ਦੇ ਸਿੱਖਿਆ, ਸਭਿਆਚਾਰ, ਖੇਡਾਂ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵਲੋਂ ਪ੍ਰਯੋਜਿਤ ਇਹ ਪੂਰੀ ਤਰ੍ਹਾਂ ਸਕਾਲਰਸ਼ਿਪ ਆਧਾਰਿਤ ਪ੍ਰੋਗਰਾਮ ਹੈ, ਜਿਸ ਅਧੀਨ ਯਾਤਰਾ, ਸਿੱਖਿਆ ਅਤੇ ਰਹਿਣ-ਸਹਿਣ ਦੇ ਸਾਰੇ ਖ਼ਰਚੇ ਕਵਰ ਕੀਤੇ ਜਾਂਦੇ ਹਨ | ਸਕੂਲ ਦੇ ਡਾਇਰੈਕਟਰ ਡਾ. ਐੱਸ.ਐਨ. ਰੁਦਰਾ ਨੇ ਦੱਸਿਆ ਕਿ ਦੇਸ਼ ਭਰ ਤੋਂ 7500 ਤੋਂ ਵੱਧ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਲਈ ਅਰਜ਼ੀਆਂ ਦਿੱਤੀਆਂ ਸਨ | ਪਰ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਸਿਰਫ਼ 11 ਵਿਦਿਆਰਥੀਆਂ ਦੀ ਚੋਣ ਹੋਈ | ਤਰਿੰਦਰਪਾਲ ਦੀ ਇਹ ਸਫਲਤਾ ਉਸ ਦੀ ਮਿਹਨਤ, ਪ੍ਰਤਿਭਾ ਅਤੇ ਵਿਸ਼ਵ ਪੱਧਰੀ ਸੋਚ ਦਾ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ 19 ਅਗਸਤ ਤੋਂ 15 ਦਸੰਬਰ 2026 ਤੱਕ ਚੱਲਣ ਵਾਲੇ ਇਸ ਚਾਰ ਮਹੀਨੇ ਦੇ ਪ੍ਰੋਗਰਾਮ ਦੌਰਾਨ ਤਰਿੰਦਰਪਾਲ ਜਪਾਨ ਵਿਚ ਇਕ ਹੋਸਟ ਪਰਿਵਾਰ ਨਾਲ ਰਹੇਗਾ ਅਤੇ ਸਥਾਨਕ ਹਾਈ ਸਕੂਲ ਵਿਚ ਪੜ੍ਹਾਈ ਕਰੇਗਾ | ਇਸ ਦੌਰਾਨ ਉਸ ਨੂੰ ਜਪਾਨੀ ਸਭਿਆਚਾਰ, ਭਾਸ਼ਾ, ਸਿੱਖਿਆ ਪ੍ਰਣਾਲੀ ਅਤੇ ਜੀਵਨ ਸ਼ੈਲੀ ਨੂੰ ਨੇੜਿਉਂ ਜਾਣਨ ਦਾ ਮੌਕਾ ਮਿਲੇਗਾ | ਤਰਿੰਦਰਪਾਲ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਨੁਮਾਇੰਦਗੀ ਕਰਨਾ ਉਸ ਲਈ ਮਾਣ ਦੇ ਨਾਲ-ਨਾਲ ਵੱਡੀ ਜ਼ਿੰਮੇਵਾਰੀ ਵੀ ਹੈ | ਉਸ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦੇ ਸਹਿਯੋਗ ਨੂੰ ਦਿੱਤਾ | ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ. ਐੱਸ.ਐਨ. ਰੁਦਰਾ ਅਤੇ ਸਮੂਹ ਸਟਾਫ਼ ਨੇ ਤਰਿੰਦਰਪਾਲ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਉਹ ਜਪਾਨ ਵਿਚ ਪੰਜਾਬ ਅਤੇ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰੇਗਾ |
ਪਿਛਲੀ ਖ਼ਬਰ ਟਰੱਕ ਵਿਚੋਂ 50 ਕਿੱਲੋ 30 ਗ੍ਰਾਮ ਭੁੱਕੀ ਸਮੇਤ ਦੋ ਤਸਕਰ ਕੀਤੇ ਕਾਬੂ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 'ਗਿਆਨ ਅੰਜਨ' ਸਮਰ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।