ਫ਼ਿਰੋਜ਼ਪੁਰ, 10 ਜੂਨ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ (ਬੀ.ਡੀ.ਯੂ.) ਨੇ ਨਿਰੰਤਰ ਯਤਨਾਂ ਸਦਕਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ | ਵੱਖ-ਵੱਖ ਹਿੱਸੇਦਾਰਾਂ ਨਾਲ ਨਿਯਮਤ ਮੀਟਿੰਗਾਂ ਅਤੇ ਬਿਹਤਰ ਤਾਲਮੇਲ ਦੇ ਚੱਲਦਿਆਂ, ਫ਼ਿਰੋਜ਼ਪੁਰ ਮੰਡਲ ਨੇ ਅਪ੍ਰੈਲ 2026 ਅਤੇ ਮਈ 2026 ਵਿਚ ਟਰੈਕਟਰਾਂ ਦੇ 52 ਰੈਕ ਦੀ ਲੋਡਿੰਗ ਦਰਜ ਕੀਤੀ ਹੈ | ਇਹ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ 47 ਰੈਕ ਦੇ ਮੁਕਾਬਲੇ ਲਗਭਗ 10.6 ਫ਼ੀਸਦੀ ਵੱਧ ਹੈ | ਇਸ ਲੋਡਿੰਗ ਨਾਲ ਨਾ ਸਿਰਫ਼ ਮੰਡਲ ਦੇ ਮਾਲ ਆਵਾਜਾਈ ਵਿਚ ਵਾਧਾ ਹੋਇਆ ਹੈ | ਸਗੋਂ ਰੇਲ ਮਾਲੀਏ ਵਿਚ ਵੀ ਚੋਖਾ ਵਾਧਾ ਦਰਜ ਕੀਤਾ ਗਿਆ ਹੈ | ਰੇਲਵੇ ਵਲੋਂ ਕਿਫ਼ਾਇਤੀ, ਸਮਾਂਬੱਧ ਅਤੇ 'ਡੋਰ-ਟੂ-ਡੋਰ' ਸੇਵਾ ਪ੍ਰਦਾਨ ਕਰਨ ਨਾਲ ਵਪਾਰੀਆਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ |