ਫਿਰੋਜ਼ਪੁਰ, 10 ਜੂਨ(ਗੁਰਿੰਦਰ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਜਾਰੀ ਤਰੱਕੀਆਂ ਦੇ ਤਹਿਤ ਸ਼੍ਰੀਮਤੀ ਸੁਮਨ ਕੁਮਾਰੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਫਿਰੋਜ਼ਪੁਰ ਦੇ ਦਫ਼ਤਰ ਵਿਚ ਸੁਪਰਡੰਟ ਵਜੋਂ ਆਪਣਾ ਅਹੁਦਾ ਸੰਭਾਲ ਲਿਆ | ਇਸ ਮੌਕੇ ਵਿਭਾਗੀ ਅਧਿਕਾਰੀਆਂ, ਕਰਮਚਾਰੀਆਂ ਅਤੇ ਮਨਿਸਟਰੀਅਲ ਸਟਾਫ ਯੂਨੀਅਨ ਦੇ ਆਗੂਆਂ ਵਲੋਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ | ਮਨਿਸਟਰੀਅਲ ਸਟਾਫ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਰੁਣ ਕੁਮਾਰ (ਮਐੱਮ.ਡੀ. ਨੇ ਸੁਮਨ ਕੁਮਾਰੀ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਲੰਬੇ ਸਮੇਂ ਤੋਂ ਲੰਬਿਤ ਪਈਆਂ ਤਰੱਕੀਆਂ ਨੂੰ ਨੇਪਰੇ ਚੜ੍ਹਾਉਣ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ | ਉਨ੍ਹਾਂ ਇਸ ਮੌਕੇ ਮਨਿਸਟਰੀਅਲ ਸਟਾਫ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਡੀ.ਪੀ.ਆਈ. (ਸੈਕੰਡਰੀ) ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਲਦ ਹੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਖਾਲੀ ਪਈਆਂ ਸੁਪਰਡੰਟ ਦੀਆਂ ਅਸਾਮੀਆਂ 'ਤੇ ਤਰੱਕੀਆਂ ਅਤੇ ਕਲਰਕਾਂ ਨੂੰ ਜੂਨੀਅਰ ਸਹਾਇਕ ਵਜੋਂ ਪਲੇਸਮੈਂਟ ਦੇਣ ਸਬੰਧੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ | ਇਸ ਨਾਲ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਾਮਲਿਆਂ ਦਾ ਨਿਪਟਾਰਾ ਹੋਵੇਗਾ |ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਨੀਲਾ ਅਰੋੜਾ, ਸੈਕਸ਼ਨ ਅਫ਼ਸਰ ਚਿਤਰਾ ਸੋਨੀ, ਸੀਨੀਅਰ ਸਹਾਇਕ ਅਮਨ ਸ਼ਰਮਾ, ਗੌਰਵ ਵਰਮਾ, ਗੁਰਬਖ਼ਸ਼ ਸਿੰਘ, ਸਟੈਨੋ ਸੁਖਚੈਨ ਸਿੰਘ, ਪਿ੍ੰਸੀਪਲ ਪ੍ਰਗਟ ਸਿੰਘ ਬਰਾੜ, ਡਾਈਟ ਪਿ੍ੰਸੀਪਲ ਸੀਮਾ, ਰਿਟਾਇਰਡ ਪਿ੍ੰਸੀਪਲ ਸੁਰਿੰਦਰ ਕੌਰ, ਲੈਕਚਰਾਰ ਨਿਤੀਮਾ, ਗੌਰਵ ਮੰਜਾਲ, ਆਰਤੀ, ਜੂਨੀਅਰ ਸਹਾਇਕ ਆਕਾਸ਼ਵੀਰ ਸਮੇਤ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ, ਕਰਮਚਾਰੀ ਅਤੇ ਯੂਨੀਅਨ ਨੁਮਾਇੰਦਿਆਂ ਨੇ ਸੁਮਨ ਕੁਮਾਰੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ |