07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜੂਨ '84 ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 11-06-2026
ਮੱਖੂ, 10 ਜੂਨ (ਕੁਲਵਿੰਦਰ ਸਿੰਘ ਸੰਧੂ)-ਜੂਨ 1984 ਦੇ ਘੱਲੂਘਾਰਾ ਦਿਵਸ ਨੂੰ ਸਮਰਪਿਤ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਭਾਈ ਸੁਖਜੀਤ ਸਿੰਘ ਖ਼ਾਲਿਸਤਾਨ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ) ਦੇ ਯਤਨਾਂ ਸਦਕਾ ਹਰ ਵਾਰ ਦੀ ਤਰ੍ਹਾਂ ਬਲਾਕ ਮੱਖੂ ਦੇ ਪਿੰਡ ਕੁਤਬਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਸਜਾਏ ਧਾਰਮਿਕ ਦੀਵਾਨ 'ਚ ਕਥਾਵਾਚਕ ਭਾਈ ਗੁਰਜੰਟ ਸਿੰਘ,ਕਥਾਵਾਚਕ ਭਾਈ ਹਰਪਾਲ ਸਿੰਘ ਮੱਖੂ,ਭਾਈ ਨਿਸ਼ਾਨ ਸਿੰਘ ਝਬਾਲ ਦਾ ਕਵੀਸ਼ਰੀ ਜਥਾ, ਬਾਬਾ ਮਾਨ ਜੀ,ਜਥੇਦਾਰ ਬਾਬਾ ਗੁਰਦੀਪ ਸਿੰਘ ਭਾਈਕਾ,ਬਾਬਾ ਬਲਕਾਰ ਸਿੰਘ ਇਲਮੇ ਵਾਲਾ,ਬਾਬਾ ਦਿਲਬਾਗ ਸਿੰਘ ਵਲੋਂ ਸੰਗਤਾਂ ਨੂੰ 84 ਘੱਲੂਘਾਰਾ ਦੇ ਸ਼ਹੀਦਾਂ ਦੀ ਦਾਸਤਾਨ ਸੁਣਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਗੁਰਮਤਿ ਸਮਾਗਮ 'ਚ ਭਾਈ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਹਲਕਾ ਇੰਚਾਰਜ ਅਕਾਲੀ ਦਲ ਵਾਰਸ ਪੰਜਾਬ ਦੇ,ਯੂਥ ਆਗੂ ਰਮਨਦੀਪ ਸਿੰਘ ਭਾਊ ਖਡੂਰ,ਭਾਈ ਜਸਬੀਰ ਸਿੰਘ ਸਸਤੇ ਵਾਲੀ, ਬਾਬਾ ਦਿਲਬਾਗ ਸਿੰਘ ਵਰਪਾਲ,ਭਾਈ ਨਰਿੰਦਰ ਸਿੰਘ ਮੁਮਾਰੇ ਵਾਲਾ, ਭਾਈ ਡਾਕਟਰ ਸੁਖਦੇਵ ਸਿੰਘ ਵਿੰਜੋਕੇ,ਭਾਈ ਸਿਮਰਜੀਤ ਸਿੰਘ,ਭਾਈ ਦਵਿੰਦਰ ਸਿੰਘ ਚੁਰੀਆਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ), ਭਾਈ ਬਲਕਾਰ ਸਿੰਘ ਜੋਗੇਵਾਲਾ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ),ਅਰਵਿੰਦਰ ਸਿੰਘ ਬਾਠ, ਅਮਰਜੀਤ ਸਿੰਘ ਬਾਠ,ਹਰਚਰਨ ਸਿੰਘ ਮਸੀਤਾਂ,ਮਲਵੰਤ ਸਿੰਘ ਫਲੇਗੜ੍ਹ, ਦਲਜੀਤ ਸਿੰਘ ਲੋਹੁ ਕਾ,ਰਣਜੀਤ ਸਿੰਘ ਘੁੱਦੂਵਾਲਾ,ਹੀਰਾ ਸਿੰਘ ਵਾਰਸ ਵਾਲਾ, ਰਮਨਦੀਪ ਸਿੰਘ ਵਾਰਸਵਾਲਾ,ਭਾਈ ਬਲਜੀਤ ਸਿੰਘ,ਡਾਕਟਰ ਪਲਵਿੰਦਰ ਸਿੰਘ ਮਿੰਟਾਂ ਪੱਟੀ ਵਾਲੇ,ਹਰਵਿੰਦਰ ਸਿੰਘ ਕੁਤਬਪੁਰ,ਭੋਲਾ ਮੱਖੂ, ਹਰਪ੍ਰੀਤ ਸਿੰਘ ਮੱਖੂ, ਸੋਨੰੂ ਮੱਖੂ, ਜੋਗਾ ਸਿੰਘ ਫੇਮੀ ਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਵਾਈ |
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਉਰਦੂ ਸਿਖਲਾਈ ਕੋਰਸ ਦਾ ਨਵਾਂ ਸੈਸ਼ਨ ਜੁਲਾਈ ਤੋਂ ਅਗਲੀ ਖ਼ਬਰ ਸੁਮਨ ਕੁਮਾਰੀ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਵਿਚ ਬਤੌਰ ਸੁਪਰਡੈਂਟ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।