26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਪੂਰੀ ਲਗਨ ਤੇ ਇਮਾਨਦਾਰੀ ਨਾਲ ਨਪੇਰੇ ਚਾੜ੍ਹਿਆ ਜਾਵੇ : ਵਧੀਕ ਜ਼ਿਲ੍ਹਾ ਚੋਣ ਅਫ਼ਸਰ * ਐਸ.ਆਈ.ਆਰ. ਸਬੰਧੀ ਨੋਡਲ ਅਤੇ ਸਹਾਇਕ ਨੋਡਲ ਅਧਿਕਾਰੀਆਂ ਦੀ ਹੋਈ ਟ੍ਰੇਨਿੰਗ

ਅਜੀਤ ਡੈਸਕ 17-06-2026
ਫ਼ਿਰੋਜ਼ਪੁਰ, 16 ਜੂਨ (ਸੁਖਵਿੰਦਰ ਸਿੰਘ)-ਭਾਰਤ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਦੀ ਅਗਵਾਈ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ -2026 ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਵੱਖ-ਵੱਖ ਸੈਲਾਂ ਅਤੇ ਨੋਡਲ, ਸਹਾਇਕ ਨੋਡਲ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਦੀ ਟ੍ਰੇਨਿੰਗ ਲਗਾਈ ਗਈ। ਡਾ. ਅਮਨਦੀਪ ਕੌਰ ਨੇ ਦੱਸਿਆ ਇਨ੍ਹਾਂ ਟੀਮਾਂ ਵਿਚ ਸ਼ਿਕਾਇਤ ਨਿਵਾਰਣ ਸੈਲ, ਆਈ.ਟੀ. ਟੀਮ, ਟ੍ਰੇਨਿੰਗ ਮੈਨੇਜਮੈਂਟ, ਮਟੀਰੀਅਲ ਮੈਨੇਜਮੈਂਟ, ਮੀਡੀਆ ਮੌਨੀਟਰਿੰਗ ਟੀਮ, ਮੀਡੀਆ ਕੋਆਰਡੀਨੇਸ਼ਨ ਟੀਮ, ਸਵੀਪ ਟੀਮ, ਰਿਪੋਰਟਿੰਗ ਟੀਮ, ਲੀਗਲ ਟੀਮ, ਬੀ.ਐਲ.ਓ. ਅਤੇ ਹੋਰ ਸਟਾਫ਼ ਦੀ ਭਲਾਈ ਟੀਮ, ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਟੀਮ ਸ਼ਾਮਿਲ ਸਨ। ਇਸ ਟ੍ਰੇਨਿੰਗ ਵਿਚ ਨਿਯੁਕਤ ਕੀਤੇ ਮੈਂਬਰਾਂ ਨੂੰ ਉਨ੍ਹਾਂ ਨੂੰ ਸੌਂਪਿਆਂ ਗਈਆਂ ਜਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਅਮਨਦੀਪ ਕੌਰ ਵਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਗਠਿਤ ਵੱਖ-ਵੱਖ ਕਮੇਟੀਆਂ ਦੇ ਨੋਡਲ ਅਧਿਕਾਰੀਆਂ ਅਤੇ ਸਹਾਇਕ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਅਲਾਟ ਕੀਤੇ ਕੰਮਾਂ ਅਨੁਸਾਰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਐਸ.ਆਈ.ਆਰ. 2026 ਦਾ ਕੰਮ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਦੇ ਨਾਂ ਵੋਟਰ ਸੂਚੀ ਵਿਚੋਂ ਹਟਾਉਣਾ ਹੈ। ਇਸ ਮੌਕੇ ਚੋਣ ਤਹਿਸੀਲਦਾਰ ਦੀਪਕ ਕੁਮਾਰ, ਚੋਣ ਕਾਨੂੰਗੋ ਗਗਨਦੀਪ ਕੌਰ ਅਤੇ ਦਲਜੀਤ ਸਿੰਘ, ਡੀ.ਐਮ.ਐਲ.ਟੀ. ਆਸ਼ੀਸ਼ ਅਰੋੜਾ, ਤਰਲੋਚਨ ਸਿੰਘ ਅਤੇ ਪਵਨ ਕੁਮਾਰ ਆਦਿ ਮੌਜੂਦ ਸੀ।
ਪਿਛਲੀ ਖ਼ਬਰ ਪ੍ਰਿੰਸੀਪਲਾਂ ਦੀਆ ਹਜ਼ਾਰਾਂ ਖਾਲੀ ਅਸਾਮੀਆਂ ਕੱਢ ਰਹੀਆਂ ਹਨ ਸਿੱਖਿਆ ਕ੍ਰਾਂਤੀ ਦੀ ਫੂਕ ਪੰਜਾਬ ਦੀ ਸਿੱਖਿਆ ਹੁਣ ਤੱਕ ਦੇ... ਅਗਲੀ ਖ਼ਬਰ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਨੂੰ ਤੁਰੰਤ ਸਰਗਰਮ ਕੀਤਾ ਜਾਵੇ-ਸੁਖਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।